Amritsar Airport ‘ਤੇ ਇਕ ਯਾਤਰੀ ਕੋਲੋਂ ਲੱਖਾਂ ਰੁਪਏ ਦੀ ਵਿਦੇਸ਼ੀ ਤੇ ਭਾਰਤੀ ਕਰੰਸੀ ਜ਼ਬਤ

0
232
Amritsar Airport ‘ਤੇ ਇਕ ਯਾਤਰੀ ਕੋਲੋਂ ਲੱਖਾਂ ਰੁਪਏ ਦੀ ਵਿਦੇਸ਼ੀ ਤੇ ਭਾਰਤੀ ਕਰੰਸੀ ਜ਼ਬਤ

Sada Channel News:-

Amritsar Sahib,(Sada Channel News):- ਪੰਜਾਬ ਦੇ ਅੰਮ੍ਰਿਤਸਰ (Amritsar) ਜ਼ਿਲ੍ਹੇ ‘ਚ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ramdas Ji International Airport) ‘ਤੇ ਕਸਟਮ ਵਿਭਾਗ (Customs Department) ਨੇ ਵਿਦੇਸ਼ੀ ਕਰੰਸੀ (Foreign Currency) ਦੇ ਤਸਕਰ ਨੂੰ ਕਾਬੂ ਕੀਤਾ ਹੈ,ਅੰਮ੍ਰਿਤਸਰ ਕਸਟਮ ਵਿਭਾਗ (Amritsar Customs Department) ਨੇ ਲੰਡਨ ਤੋਂ ਪਰਤੇ ਇਕ ਵਿਦੇਸ਼ੀ ਯਾਤਰੀ ਕੋਲੋਂ ਲੱਖਾਂ ਰੁਪਏ ਦੀ ਵਿਦੇਸ਼ੀ ਅਤੇ ਭਾਰਤੀ ਕਰੰਸੀ (Foreign And Indian Currencies) ਜ਼ਬਤ ਕੀਤੀ ਹੈ,ਕਸਟਮ ਵਿਭਾਗ (Customs Department) ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਲੰਡਨ (London) ਦੀ ਫਲਾਈਟ ਏਅਰਪੋਰਟ (Flight Airport) ‘ਤੇ ਉਤਰੀ,ਯਾਤਰੀਆਂ ਦੇ ਸਮਾਨ ਦੀ ਐਕਸਰੇ ਚੈਕਿੰਗ (X-Ray Checking) ਦੌਰਾਨ ਲੰਡਨ ਦੇ ਇਕ ਨਾਗਰਿਕ ਦੇ ਸਮਾਨ ‘ਚੋਂ ਕਰੰਸੀ ਮਿਲੀ,ਜਦੋਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ ਵਿਦੇਸ਼ੀ ਯੂਰੋ ਅਤੇ ਭਾਰਤੀ ਕਰੰਸੀ (Foreign Euro And Indian Currency) ਦੋਵੇਂ ਬਰਾਮਦ ਹੋਈਆਂ,ਕਸਟਮ ਵਿਭਾਗ (Customs Department) ਨੇ ਵਿਦੇਸ਼ੀ ਯਾਤਰੀ ਤੋਂ ਨੋਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੰਗੀ,ਪਰ ਉਹ ਕੁਝ ਵੀ ਦੱਸਣ ਤੋਂ ਅਸਮਰੱਥ ਰਿਹਾ,ਇਸ ਤੋਂ ਬਾਅਦ ਵਿਦੇਸ਼ੀ ਨਾਗਰਿਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਦੱਸ ਦੇਈਏ ਕਿ ਕਸਟਮ ਵਿਭਾਗ (Customs Department) ਨੇ ਜਦੋਂ ਨੋਟਾਂ ਦੀ ਗਿਣਤੀ ਕੀਤੀ ਤਾਂ ਯਾਤਰੀ ਦੇ ਬੈਗ ‘ਚੋਂ ਕਰੀਬ 12 ਹਜ਼ਾਰ ਯੂਰੋ ਅਤੇ 1.50 ਲੱਖ ਰੁਪਏ ਦੀ ਭਾਰਤੀ ਕਰੰਸੀ ਮਿਲੀ,ਵਿਦੇਸ਼ੀ ਨੋਟਾਂ ਵਿੱਚ ਸਭ ਤੋਂ ਵੱਧ 20-50 ਯੂਰੋ ਦੇ ਨੋਟ ਸਨ,ਵਿਦੇਸ਼ੀ ਮੁਦਰਾ ਦਾ ਭਾਰਤੀ ਮੁੱਲ 10,14,560 ਰੁਪਏ ਅਨੁਮਾਨਿਤ ਕੀਤਾ ਗਿਆ ਹੈ,ਦੋ ਹਫ਼ਤੇ ਪਹਿਲਾਂ 6.4 ਕਰੋੜ ਦੀ ਵਿਦੇਸ਼ੀ ਕਰੰਸੀ ਫੜੀ ਗਈ ਸੀ,ਇੱਕ ਮਹੀਨੇ ਵਿੱਚ ਵਿਦੇਸ਼ੀ ਕਰੰਸੀ ਜ਼ਬਤ ਕੀਤੇ ਜਾਣ ਦੀ ਇਹ ਦੂਜੀ ਘਟਨਾ ਹੈ,ਦੋ ਹਫ਼ਤੇ ਪਹਿਲਾਂ ਅੰਮ੍ਰਿਤਸਰ ਕਸਟਮ ਵਿਭਾਗ (Amritsar Customs Department) ਨੇ ਦੁਬਈ ਜਾ ਰਹੇ ਇੱਕ ਨੌਜਵਾਨ ਕੋਲੋਂ 6.4 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਸੀ,ਜਿਸ ਵਿੱਚ ਕਰੀਬ 7.55 ਲੱਖ ਅਮਰੀਕੀ ਡਾਲਰ ਸਨ,ਇਸ ਤੋਂ ਇਲਾਵਾ ਕੁਵੈਤ (Kuwait) ਦੇ ਰਿਆਲ ਅਤੇ ਦਿਨਾਰ ਵੀ ਵੱਡੀ ਗਿਣਤੀ ਵਿਚ ਸਨ।

LEAVE A REPLY

Please enter your comment!
Please enter your name here