Emergency Act ਲਾਉਣ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰੱਖਣਗੇ ਆਪਣਾ ਪੱਖ

0
244
Emergency Act ਲਾਉਣ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਰੱਖਣਗੇ ਆਪਣਾ ਪੱਖ

Sada Channel News:-

Ontario,(Sada Channel News):- ਇਸ ਸਾਲ ਦੇ ਸ਼ੁਰੂ ਵਿੱਚ ਫਰੀਡਮ ਕੌਨਵੌਏ (Freedom Convoy) ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਨੂੰ ਖ਼ਤਮ ਕਰਨ ਲਈ ਐਮਰਜੰਸੀਜ਼ ਐਕਟ (Emergencies Act) ਲਾਉਣ ਦੇ ਸਰਕਾਰ ਦੇ ਫੈਸਲੇ ਦੀ ਸੁਣਵਾਈ ਦੌਰਾਨ ਆਪਣਾ ਪੱਖ ਰੱਖਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੂੰ ਸੱਦਿਆ ਜਾਵੇਗਾ,ਓਨਟਾਰੀਓ (Ontario) ਦੇ ਸਾਬਕਾ ਸੁਪੀਰੀਅਰ ਕੋਰਟ ਜੱਜ ਪਾਲ ਰੂਲੋ (Former Superior Court Judge Paul Rouleau) ਦੀ ਅਗਵਾਈ ਵਾਲੇ ਪਬਲਿਕ ਆਰਡਰ ਐਮਰਜੰਸੀ ਕਮਿਸ਼ਨ (Public Order Emergency Commission) ਵੱਲੋਂ ਇਸ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਸ਼ੁਰੂ ਕੀਤੀ ਜਾਵੇਗੀ,ਇਸ ਦੌਰਾਨ 1988 ਵਿੱਚ ਕਾਨੂੰਨ ਦਾ ਦਰਜਾ ਹਾਸਲ ਕਰਨ ਵਾਲੇ ਇਸ ਐਕਟ ਦੀ ਸਰਕਾਰ ਵੱਲੋਂ ਪਹਿਲੀ ਵਾਰੀ ਕੀਤੀ ਗਈ ਵਰਤੋਂ ਦਾ ਮੁਲਾਂਕਣ ਕੀਤਾ ਜਾਵੇਗਾ,ਹਾਲਾਂਕਿ ਕਮਿਸ਼ਨ ਕਾਊਂਸਲ ਵੱਲੋਂ 60 ਚਸ਼ਮਦੀਦਾਂ ਦੀ ਬਣਾਈ ਗਈ ਮੁੱਢਲੀ ਲਿਸਟ ਜਨਤਕ ਕੀਤੀ ਜਾਣੀ ਬਾਕੀ ਹੈ ਪਰ ਹਾਸਲ ਹੋਈ ਜਾਣਕਾਰੀ ਅਨੁਸਾਰ ਇਸ ਸੂਚੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਸਮੇਤ ਅੱਠ ਕੈਬਨਿਟ ਮੰਤਰੀ ਸ਼ਾਮਲ ਹਨ।

LEAVE A REPLY

Please enter your comment!
Please enter your name here