
New Delhi, October 13, 2022 , (Sada Channel News):- ਵਰਲਡ ਬੈਂਕ (World Bank) ਦੀ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ 2020 ਵਿਚ ਕੋਰੋਨਾ ਕਾਰਨ 7 ਕਰੋੜ 10 ਲੱਖ ਲੋਕ ਕੰਗਾਲ ਹੋਏ ਤੇ ਗਰੀਬ ਬਣ ਗਏ,ਵੱਡੀ ਗੱਲ ਇਹ ਹੈ ਕਿ ਇਸ ਵਿਚੋਂ 79 ਫੀਸਦੀ ਭਾਰਤੀ ਹਨ,ਐਨ ਡੀ ਟੀ ਵੀ (ND TV) ਦੀ ਇਕ ਰਿਪੋਰਟ ਮੁਤਾਬਕ ਵਰਲਡ ਬੈਂਕ (World Bank) ਨੇ ਆਪਣੀ ਰਿਪੋਰਟ ’ਪਾਵਰਟੀ ਐਂਡ ਸ਼ੇਅਰਡ ਪ੍ਰੋਸਫੈਰਿਟੀ 2022’ (‘Poverty And Shared Prosperity 2022’) ਵਿਚ ਦੱਸਿਆ ਹੈ ਕਿ ਕੋਰੋਨਾ ਮਹਾਮਾਰੀ (Corona Epidemic) ਨੇ ਵਿਸ਼ਵ ਭਰ ਵਿਚ ਗਰੀਬੀ ਹੋਰ ਵਧਾਈ ਹੈ,ਇਸ ਕਾਰਨ ਵਿਸ਼ਵ ਭਰ ਵਿਚ ਗਰੀਬੀ ਵੱਧ ਕੇ 9.3 ਫੀਸਦੀ ਹੋ ਗਈ ਜੋ ਪਹਿਲਾਂ 2019 ਵਿਚ 8.4 ਫੀਸਦੀ ਸੀ,2020 ਦੇ ਅੰਤ ਤੱਕ 7 ਕਰੋੜ 10 ਲੱਖ ਲੋਕ ਗਰੀਬੀ ਵਿਚ ਧੱਕੇ ਗਏ ਤੇ ਗਰੀਬਾਂ ਦੀ ਕੁੱਲ ਗਿਣਤੀ 70 ਕਰੋੜ ਤੋਂ ਟੱਪ ਗਈ,ਵਰਲਡ ਬੈਂਕ (World Bank) ਮੁਤਾਬਕ ਕੁੱਲ 7 ਕਰੋੜ 10 ਲੱਖ ਲੋਕਾਂ ਵਿਚੋਂ 5 ਕਰੋੜ 60 ਲੱਖ ਭਾਰਤੀ ਹਨ,ਹਾਲਾਂਕਿ ਚੀਨ ਆਬਾਦੀ ਪੱਖੋਂ ਸਭ ਤੋਂ ਵੱਡਾ ਹੈ ਪਰ ਇਸ ਵਿਚ 2020 ਵਿਚ ਗਰੀਬੀ ਨਹੀਂ ਵਧੀ।
