
SADA CHANNEL NEWS:- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) (National Investigation Agency (NIA)) ਨੇ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ‘ਚ ਛਾਪੇਮਾਰੀ ਕੀਤੀ ਹੈ,ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਇਹ ਕਾਰਵਾਈ ਗੈਂਗਸਟਰ ਮਾਮਲੇ ‘ਚ ਕੀਤੀ ਹੈ,ਐਨਆਈਏ (NIA) ਦੀ ਟੀਮ ਵੱਲੋਂ ਗੈਂਗਸਟਰਵਾਦ ਦੇ ਨੈਕਸਸ ਨੂੰ ਤੋੜਣ ਲਈ ਉਨ੍ਹਾਂ ਦੇ ਸਬੰਧਤ ਟਿਕਾਣਿਆਂ ਦੇ ਉੱਪਰ ਛਾਪੇਮਾਰੀ ਕੀਤੀਆਂ ਜਾ ਰਹੀਆ ਹਨ,ਬਠਿੰਡਾ ਜ਼ਿਲ੍ਹੇ ‘ਚ ਐੱਨਆਈਏ (NIA) ਵੱਲੋਂ ਤਿੰਨ ਜਗ੍ਹਾ ‘ਤੇ ਛਾਪੇਮਾਰੀ ਕੀਤੀ ਗਈ ਹੈ,ਐਨਆਈਏ ਦੀ ਟੀਮ ਨੇ ਅੱਜ ਤੜਕੇ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ (Village Bahadurgarh Jandian) ‘ਚ ਕਬੱਡੀ ਕੋਚ ਜੱਗਾ ਜੰਡੀਆਂ ਦੇ ਘਰ ਛਾਪੇਮਾਰੀ ਕੀਤੀ ਹੈ ਤੇ ਉਨ੍ਹਾਂ ਤੋਂ ਜਾਇਦਾਦ ਦੇ ਵੇਰਵੇ ਲਏ ਜਾਣ ਦੀਆਂ ਰਿਪੋਰਟਾਂ ਹਨ,ਦੱਸ ਦੇਈਏ ਕਿ ਜੱਗਾ ਜੰਡੀਆ ਕਬੱਡੀ ਟੂਰਨਾਮੈਂਟ ਕਰਵਾਉਂਦਾ ਹੈ,ਇਸ ਮੌਕੇ ਐਨਆਈਏ ਦੀ ਟੀਮ ਵੱਲੋਂ 25 ਤੋਂ ਬਾਅਦ ਮੁਲਾਜ਼ਮ ਸ਼ਾਮਲ ਸਨ ਜਿਨ੍ਹਾਂ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਗਈ।
