ਦੋ ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ ਭਾਰਤ ਨੇ ਰਿਹਾਅ ਕੀਤੀ Pakistan ਮਹਿਲਾ ਕੈਦੀ

0
24
ਦੋ ਸਾਲ ਦੀ ਸਜ਼ਾ ਭੁਗਤਣ ਤੋਂ ਬਾਅਦ ਭਾਰਤ ਨੇ ਰਿਹਾਅ ਕੀਤੀ Pakistan ਮਹਿਲਾ ਕੈਦੀ

SADA CHANNEL NEWS:-

Atari,(SADA CHANNEL NEWS):- ਪਾਕਿਸਤਾਨ (Pakistan) ਅਤੇ ਭਾਰਤ ਦੋਵਾਂ ਦੇਸ਼ਾਂ ਦੇ ਕਈ ਵਿਅਕਤੀ ਇਕ-ਦੂਜੇ ਦੀ ਜੇਲ੍ਹਾਂ ਵਿੱਚ ਬੰਦ ਹਨ,ਜਦੋਂ ਸਜ਼ਾ ਪੂਰੀ ਹੋ ਜਾਂਦੀ ਹੈ ਤਾਂ ਕੈਦੀਆਂ ਨੂੰ ਰਿਹਾਅ ਕੀਤਾ ਜਾਂਦਾ ਹੈ,ਭਾਰਤ ਵੱਲੋਂ ਰਿਹਾਅ ਕੀਤੀ ਗਈ ਪਾਕਿਸਤਾਨੀ ਮਹਿਲਾ ਕੈਦੀ (Pakistani Women Prisoners) ਨੂੰ ਸੀਮਾ ਸੁਰੱਖਿਆ ਬਲ (Border Security Force) ਦੇ ਡੀਸੀ ਸਤੀਸ਼ ਕੁਮਾਰ ਨੇ ਅਟਾਰੀ-ਵਾਹਗਾ (Atari-Wahga) ਰਸਤੇ ਪਾਕਿ ਰੇਂਜਰਜ਼ ਦੇ ਡੀਐੱਸਆਰ ਰਾਣਾ ਆਬਿਦ (DSR Rana Abid) ਹਵਾਲੇ ਕੀਤਾ,ਰਿਹਾਅ ਹੋਈ ਮਹਿਲਾ ਕੈਦੀ ਮਹਿਵਸ਼ ਅਸਲਮ ਵਾਸੀ 209 ਆਰਬੀ ਜਾਰਾਂਵਾਲ ਫੈਸਲਾਬਾਦ (RB Jaranwal Faisalabad) ਨੇ ਕਿਹਾ ਕਿ ਉਹ ਭੋਪਾਲ ਵਿਚ ਆਪਣੇ ਕਿਸੇ ਜਾਣਕਾਰ ਕੋਲ ਰੁਕੀ ਸੀ।

ਪਰ ਉਸ ਕੋਲ ਪਾਕਿਸਤਾਨੀ ਪਾਸਪੋਰਟ (Pakistani passport) ਨਹੀਂ ਸੀ ਜਿਸ ’ਤੇ ਕਿਸੇ ਨੇ ਸ਼ਿਕਾਇਤ ਕੀਤੀ ਤੇ ਲੋਕਲ ਪੁਲਿਸ (Local Police) ਨੇ ਉਸ ਨੂੰ ਹਿਰਾਸਤ ਵਿਚ ਲੈ ਕਿ ਅਦਾਲਤ ਵਿਚ ਪੇਸ਼ ਕੀਤਾ ਜਿਸ ’ਤੇ ਉਸ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ,ਅੱਜ ਉਹ ਆਪਣੀ ਸਜ਼ਾ ਪੂਰੀ ਕਰਨ ਉਪਰੰਤ ਵਤਨ ਵਾਪਸ ਜਾ ਰਹੀ ਹਾਂ ਅਤੇ ਬਹੁਤ ਖੁਸ਼ ਹੈ,ਮਹਿਲਾ ਦਾ ਕਹਿਣਾ ਹੈ ਕਿ ਵਤਨ ਜਾਣ ਦੀ ਬਹੁਤ ਖੁਸੀ ਹੈ,ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪੂਰੇ 2 ਸਾਲ ਬਾਅਦ ਆਪਣੇ ਪਰਿਵਾਰ ਨਾਲ ਕੋਲ ਵਾਪਸ ਜਾ ਰਹੀ ਹਾਂ,ਉਨ੍ਹਾਂ ਨੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿੱਚ ਅਮਨ ਸ਼ਾਂਤੀ ਬਣੀ ਰਹੇ।

LEAVE A REPLY

Please enter your comment!
Please enter your name here