
CHANDIGARH,(SADA CHANNEL NEWS):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਹੁਤ ਲੋਕਪੱਖੀ ਫੈਸਲੇ ਹੋਣਗੇ,ਪਿਛਲੀਆਂ ਸਰਕਾਰਾਂ ਨੇ ਜਨਤਾ ਨੂੰ ਲੁੱਟਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ,ਉਨ੍ਹਾਂ ਕਿਹਾ ਕਿ ਲੋਕਾਂ ਤੋਂ ਟੈਕਸ ਦੇ ਰੂਪ ਵਿੱਚ ਲਏ ਗਏ ਪੈਸੇ ਲੋਕਾਂ ‘ਤੇ ਹੀ ਖਰਚ ਕੀਤੇ ਜਾਣਗੇ,ਉਨ੍ਹਾਂ ਕਿਹਾ ਕਿ ਤਕਰੀਬਨ ਸਾਰੀਆਂ ਸੜਕਾਂ ‘ਤੇ ਟੋਲ ਪਲਾਜ਼ੇ (Toll Plaza) ਲਗਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।
ਹੁਣ ਅਸੀਂ ਲੋਕਾਂ ਨੂੰ ਰਾਹਤ ਦੇਵਾਂਗਾ ਤੇ ਇੱਕ-ਇੱਕ ਕਰਕੇ ਸਾਰੇ ਟੋਲ ਪਲਾਜ਼ੇ ਚੁੱਕਾਂਗੇ,ਸੰਗਰੂਰ (Sangrur) ਵਿੱਚ 2 ਟੋਲ ਪਲਾਜ਼ਾ (Toll Plaza) ਬੰਦ ਕਰਵਾਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਹੁਣ ਪੰਜਾਬ ਦੇ ਹੋਰ ਟੋਲ ਪਲਾਜ਼ਾ (Toll Plaza) ਵੀ ਬੰਦ ਕਰਵਾਉਣ ਦੇ ਸੰਕੇਤ ਦਿੱਤੇ ਹਨ,ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਇੱਕ-ਦੂਜੇ ਸ਼ਹਿਰਾਂ ਨੂੰ ਆਪਸ ਵਿੱਚ ਜੋੜਨ ਵਾਲੇ ਸੂਬੇ ਦੇ ਜ਼ਿਆਦਾਤਰ ਮੁੱਖ ਮਾਰਗ ਅੱਜ ਵੀ ਅਜਿਹੇ ਹਨ,ਜਿਨ੍ਹਾਂ ’ਤੇ ਟੋਲ ਟੈਕਸ (Toll Plaza) ਦੇ ਨਾਂ ’ਤੇ ਪੈਸੇ ਵਸੂਲੇ ਜਾ ਰਹੇ ਹਨ ਪਰ ਇਨ੍ਹਾਂ ਵਿੱਚ ਕਾਫੀ ਟੋਲ ਪਲਾਜ਼ਾ (Toll Plaza) ਆਪਣੀ ਸਮਾਂ ਹੱਦ ਪੂਰੇ ਕਰ ਚੱਕੇ ਹਨ।
ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਬੰਦ ਕੀਤਾ ਜਾਵੇਗਾ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣ ਦੇ ਨਾਲ ਸੂਬੇ ਦੀਆਂ ਸੜਕਾਂ ਨੂੰ ਵੀ ਟੋਲ ਟੈਕਸ (Toll Plaza) ਤੋਂ ਆਜ਼ਾਦੀ ਦਿਵਾਉਣਾ ਵੀ ਮੇਰਾ ਟੀਚਾ ਹੈ,ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ (Toll Plaza) ਕੋਈ ਲਾਜ਼ਮੀ ਟੋਲ ਨਹੀਂ ਹੈ ਜੋ ਹਮੇਸ਼ਾ ਲਈ ਅਦਾ ਕਰਨਾ ਪਏ,ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ 2-3 ਟੋਲ ਹੋਰ ਬੰਦ ਹੋ ਜਾਣਗੇ।
