ਡੇਰਾ ਸਿਰਸਾ ਮੁਖੀ ਖ਼ਿਲਾਫ਼ ਬੋਲਣ ਤੋਂ ਚੇਅਰਪਰਸਨ Manisha Gulati ਨੇ ਕੀਤਾ ਇਨਕਾਰ

0
246
ਡੇਰਾ ਸਿਰਸਾ ਮੁਖੀ ਖ਼ਿਲਾਫ਼ ਬੋਲਣ ਤੋਂ ਚੇਅਰਪਰਸਨ Manisha Gulati ਨੇ ਕੀਤਾ ਇਨਕਾਰ

SADA CHANNEL NEWS:-

Ludhiana, October 28 , (SADA CHANNEL NEWS):-  ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ (Punjab Women Commission Chairperson Manisha Gulati) ਨੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਦਿੱਤੀ ਪੈਰੋਲ (Parole) ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ‘ਚ ਨਹੀਂ ਹੈ,ਲੁਧਿਆਣਾ ਪੁਲਿਸ ਲਾਈਨ (Ludhiana Police Line) ਵਿਖੇ ਲੋਕ ਅਦਾਲਤ ਲਗਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਲਾਟੀ ਨੇ ਕਿਹਾ ਕਿ ਇਹ ਸਾਲ ਦੀ ਪਹਿਲੀ ਲੋਕ ਅਦਾਲਤ ਹੈ।

ਜਿੱਥੇ ਕਮਿਸ਼ਨ ਅਤੇ ਪੁਲਿਸ ਵੱਲੋਂ ਕੇਸਾਂ ਦੇ ਸਬੰਧ ਵਿੱਚ ਲੋਕਾਂ ਨੂੰ ਬੁਲਾਇਆ ਗਿਆ ਹੈ,ਡੇਰਾ ਸਿਰਸਾ ਮੁਖੀ ਦੀ ਪੈਰੋਲ (Parole) ਬਾਰੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਦੂਜੇ ਰਾਜ ਦਾ ਹੈ,ਉਨ੍ਹਾਂ ਦੀ ਹੱਦ ਅੰਦਰ ਨਹੀਂ ਹੈ,ਇਸੇ ਤਰ੍ਹਾਂ ਹੋਰ ਮਾਮਲੇ ਵੀ ਵਿਚਾਰੇ ਜਾਣਗੇ,ਉਨ੍ਹਾਂ ਖੁਲਾਸਾ ਕੀਤਾ ਕਿ ਸੂਬੇ ਵਿੱਚ ਮਰਦਾਂ ਵਿਰੁੱਧ ਘਰੇਲੂ ਝਗੜੇ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ,ਅਤੇ ਅਜਿਹੇ 10 ਵਿੱਚੋਂ 7 ਮਾਮਲੇ ਸਾਹਮਣੇ ਆ ਰਹੇ ਹਨ,ਇਸ ਦੌਰਾਨ ਉਨ੍ਹਾਂ ਕੇਸਾਂ ਨੂੰ ਸੁਲਝਾਉਣ ਲਈ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।

LEAVE A REPLY

Please enter your comment!
Please enter your name here