Canadian Health Worker ਨਵਜੀਤ ਕੌਰ ਬਰਾੜ Brampton City ਦੀ ਕੌਂਸਲਰ ਚੁਣੀ ਗਈ,ਇੱਕ ਵਾਰ ਫੇਰ ਰਚਿਆ ਇਤਿਹਾਸ

0
234
Canadian Health Worker ਨਵਜੀਤ ਕੌਰ ਬਰਾੜ Brampton City ਦੀ ਕੌਂਸਲਰ ਚੁਣੀ ਗਈ,ਇੱਕ ਵਾਰ ਫੇਰ ਰਚਿਆ ਇਤਿਹਾਸ

Sada Channel News:-

Toronto October 28, 2022 , (Sada Channel News):ਦਸਤਾਰ ਬੰਨ੍ਹਣ ਵਾਲੀ ਪਹਿਲੀ ਸਿੱਖ ਔਰਤ ਨੇ ਇੱਕ ਹੋਰ ਇਤਿਹਾਸ ਰਚਿਆ ਹੈ,ਉਹ ਹੁਣ ਕੈਨੇਡਾ ਵਿੱਚ ਕੌਂਸਲਰ (Councilor) ਦੀ ਚੋਣ ਜਿੱਤ ਗਈ ਹੈ ਅਤੇ ਉਸ ਨੇ 40 ਪੰਜਾਬੀਆਂ ਨੂੰ ਹਰਾ ਕੇ ਇਹ ਮੁਕਾਮ ਹਾਸਲ ਕੀਤਾ ਹੈ,ਦਰਅਸਲ,ਭਾਰਤੀ ਮੂਲ ਦੀ ਇਹ ਔਰਤ ਕੈਨੇਡਾ ਵਿਚ ਰਹਿੰਦੀ ਹੈ ਅਤੇ ਬਰੈਂਪਟਨ ਸਿਟੀ (City of Brampton) ਵਿਚ ਸਿਹਤ ਕਰਮਚਾਰੀ ਦੀ ਪੋਸਟ ‘ਤੇ ਹੈ,ਹੁਣ ਉਹ ਪੱਗ ਬੰਨ੍ਹਣ ਵਾਲੀ ਪਹਿਲੀ ਮਹਿਲਾ ਵੀ ਬਣ ਗਈ ਹੈ,ਜਿਸ ਨੇ ਇਹ ਅਹੁਦਾ ਜਿੱਤਿਆ ਹੈ।

ਔਰਤ ਦਾ ਨਾਂ ਨਵਜੀਤ ਕੌਰ (Navjit Kaur) ਹੈ ਅਤੇ ਤਿੰਨ ਬੱਚਿਆਂ ਦੀ ਮਾਂ ਹੈ,ਉਹ ਬਰੈਂਪਟਨ ਸਿਟੀ (City of Brampton) ਦੇ ਵਾਰਡ 2 ਅਤੇ 6 ਤੋਂ ਕੌਂਸਲਰ ਦੇ ਅਹੁਦੇ ਲਈ ਮਿਉਂਸਪਲ ਚੋਣਾਂ (Municipal Elections) ਵਿੱਚ ਮੈਦਾਨ ਵਿੱਚ ਸੀ,ਉਸ ਦੇ ਨਾਲ ਪੰਜਾਬੀ ਭਾਈਚਾਰੇ ਦੇ 40 ਹੋਰ ਲੋਕ ਵੀ ਇਸ ਅਹੁਦੇ ਲਈ ਉਮੀਦਵਾਰ ਸਨ, ਪਰ ਉਹ ਸਭ ਤੋਂ ਵੱਧ 28.85 ਫੀਸਦੀ ਵੋਟਾਂ ਹਾਸਲ ਕਰਕੇ ਜੇਤੂ ਰਹੇ,ਨਵਜੀਤ ਕੌਰ ਨੇ ਜਰਮੇਨ ਚੈਂਬਰਜ਼ ਨੂੰ ਹਰਾਇਆ,ਜੋ ਬਰੈਂਪਟਨ ਵੈਸਟ (Brampton West) ਲਈ ਕੰਜ਼ਰਵੇਟਿਵ ਪਾਰਟੀ (Conservative Party) ਦੀ ਐਮਪੀ ਉਮੀਦਵਾਰ ਸੀ।

With the support of the residents of Wards 2&6 our campaign to tackle crime, build safer communities and invest in Bramptons infrastructure was successful. The work begins now! #onpoli #Brampoli #Brampton pic.twitter.com/O6Pxkj9opr

— Navjit Kaur Brar (@Navjitkaurbrar) October 26, 2022

LEAVE A REPLY

Please enter your comment!
Please enter your name here