ਕਿਸਾਨਾਂ ਨੂੰ ਖੇਤਾਂ ‘ਚ ਟਿਊਬਵੈੱਲ ਲਵਾਉਣ ਲਈ ਮਿਲੇਗੀ 60 ਫੀਸਦੀ ਸਬਸਿਡੀ

0
13
ਕਿਸਾਨਾਂ ਨੂੰ ਖੇਤਾਂ ‘ਚ ਟਿਊਬਵੈੱਲ ਲਵਾਉਣ ਲਈ ਮਿਲੇਗੀ 60 ਫੀਸਦੀ ਸਬਸਿਡੀ

SADA CHANNEL NEWS:-

NEW DELHI,(SADA CHANNEL NEWS):- ਖੇਤੀ ਲਈ ਸਮੇਂ ਸਿਰ ਸਿੰਚਾਈ ਲਈ ਕਿਸਾਨ ਵੱਖ-ਵੱਖ ਤਰੀਕੇ ਅਪਣਾਉਂਦੇ ਹਨ,ਜਿਨ੍ਹਾਂ ਵਿੱਚੋਂ ਕਈ ਟਿਊਬਵੈੱਲਾਂ (Tubewells) ਨਾਲ ਸਿੰਚਾਈ ਕਰਦੇ ਹਨ ਪਰ ਟਿਊਬਵੈੱਲਾਂ (Tubewells) ਦੀ ਕੀਮਤ ਜ਼ਿਆਦਾ ਹੁੰਦੀ ਹੈ ਅਤੇ ਛੋਟੇ ਕਿਸਾਨਾਂ ਲਈ ਇਹ ਲਗਵਾਉਣਾ ਮੁਮਕਿਨ ਨਹੀਂ ਹੋ ਪਾਉਂਦਾ,ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ ਅਤੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਸਰਕਾਰ ਵੱਲੋਂ ਕਈ ਯੋਜਨਾਵਾਂ ਚਲਾਉਂਦੀ ਰਹੀ ਹੈ,ਕਿਸਾਨਾਂ ਦੀ ਸਹੂਲਤ ਲਈ ਸਰਕਾਰ ਨੇ ਕੁਝ ਹੋਰ ਸਹੂਲਤਾਂ ਕੱਢੀਆਂ ਹਨ।

ਜੇ ਕੋਈ ਕਿਸਾਨ ਆਪਣੇ ਖੇਤ ਵਿੱਚ ਸੋਲਰ ਪੰਪ (Solar Pump) ਲਗਵਾਉਣਾ ਚਾਹੁੰਦਾ ਹੈ ਤਾਂ ਸਰਕਾਰ ਪ੍ਰਧਾਨ ਮੰਤਰੀ ਕੁਸੁਮ ਯੋਜਨਾ (Pradhan Mantri Kusum Yojana) ਦੇ ਤਹਿਤ ਉਸ ਕਿਸਾਨ ਦੀ ਮਦਦ ਕਰਦੀ ਹੈ,ਇਸ ਨਾਲ ਨਾ ਸਿਰਫ ਬਿਜਲੀ ਦੀ ਬੱਚਤ ਹੁੰਦੀ ਹੈ,ਬਲਕਿ ਇਸ ਸਕੀਮ ਦੇ ਤਹਿਤ ਕਿਸਾਨ ਨੂੰ ਸਬਸਿਡੀ ਵੀ ਮਿਲਦੀ ਹੈ,ਤੁਹਾਨੂੰ ਦੱਸ ਦੇਈਏ ਕਿ ਕੇਂਦਰ ਅਤੇ ਰਾਜ ਸਰਕਾਰ ਮਿਲ ਕੇ ਕਿਸਾਨ ਨੂੰ 60 ਫੀਸਦੀ ਦੀ ਸਬਸਿਡੀ ਦਿੰਦੀ ਹੈ,ਕਿਸਾਨ ਬੈਂਕਾਂ ਪਾਸੋਂ 30 ਫੀਸਦੀ ਤੱਕ ਲੋਨ ਵੀ ਲੈ ਸਕਦੇ ਹਨ ਅਤੇ ਇਹ ਸਕੀਮ 2019 ਤੋਂ ਚਲ ਰਹੀ ਹੈ।

ਇਸ ਸਕੀਮ ਲਈ ਅਪਲਾਈ ਕਰਨ ਲਈ ਅਧਿਕਾਰਤ ਵੈੱਬਸਾਈਟ https://www.india.gov.in/ ਜਾ ਕੇ ਇਸ ਲਈ ਫਾਰਮ ਭਰੇ ਜਾ ਸਕਦੇ,ਇਸ ਲਈ ਤੁਹਾਨੂੰ ਜ਼ਰੂਰੀ ਦਸਤਾਵੇਜ਼ਾਂ ਜਿਵੇਂ ਕਿ ਆਧਾਰ ਕਾਰਡ, ਜ਼ਮੀਨ ਦੇ ਦਸਤਾਵੇਜ਼ ਸਮੇਤ ਖਸਰਾ, ਘੋਸ਼ਣਾ ਫਾਰਮ, ਬੈਂਕ ਖਾਤੇ ਦੇ ਵੇਰਵੇ ਦੀ ਲੋੜ ਹੋਵੇਗੀ,ਇਸ ਤਰ੍ਹਾਂ ਸਰਕਾਰ ਦੀ ਇਸ ਯੋਜਨਾ ਦਾ ਲਾਭ ਲੈ ਕੇ ਕਿਸਾਨ ਆਪਣੇ ਖੇਤਾਂ ਵਿੱਚ ਸੂਰਜੀ ਊਰਜਾ ਨਾਲ ਚਲਣ ਵਾਲੇ ਪੰਪ ਲਗਾ ਕੇ ਖੇਤੀਬਾੜੀ ਕਰ ਸਕਦੇ ਹਨ,ਸਰਕਾਰ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਲਈ ਉਤਸ਼ਾਹਿਤ ਕਰ ਰਹੀ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਇਸਦਾ ਲਾਭ ਮਿਲ ਸਕੇ।

LEAVE A REPLY

Please enter your comment!
Please enter your name here