
Morbi,(Sada Channel News):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਮੋਰਬੀ (Morbi) ਪਹੁੰਚ ਚੁੱਕੇ ਹਨ,ਇੱਥੇ ਉਨ੍ਹਾਂ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਗ੍ਰਹਿ ਮੰਤਰੀ ਦੇ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ ਜਿੱਥੇ ਖੋਜ ਅਤੇ ਬਚਾਅ ਕਾਰਜ ਚੱਲ ਰਿਹਾ ਹੈ,ਇਸ ਤੋਂ ਬਾਅਦ ਉਨ੍ਹਾਂ ਨੇ ਬਚਾਅ ਕਾਰਜ ‘ਚ ਲੱਗੇ ਸੁਰੱਖਿਆ ਅਤੇ ਰਾਹਤ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਗੁਜਰਾਤ ਦੇ ਗ੍ਰਹਿ ਮੰਤਰੀ ਨਾਲ ਸਥਿਤੀ ਨੂੰ ਸਮਝਿਆ,ਇਸ ਤੋਂ ਬਾਅਦ ਉਹ ਹਾਦਸੇ ਵਾਲੀ ਥਾਂ ਤੋਂ ਸਿੱਧੇ ਹਸਪਤਾਲ ਪੁੱਜੇ ਅਤੇ ਪੁਲ ਹਾਦਸੇ ‘ਚ ਬਚੇ ਜ਼ਖਮੀਆਂ ਨੂੰ ਮਿਲੇ,30 ਅਕਤੂਬਰ ਨੂੰ ਮੋਰਬੀ (Morbi) ਵਿੱਚ ਕੇਬਲ ਪੁਲ ਡਿੱਗਣ ਦੀ ਘਟਨਾ ਵਾਪਰੀ ਸੀ ਜਿਸ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ 135 ਲੋਕਾਂ ਦੀ ਮੌਤ ਹੋ ਗਈ ਸੀ,ਇਸ ਹਾਦਸੇ ‘ਚ ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
