

ਤਸਵੀਰ- ਨਵੇ ਡਿਜਾਈਨ ਦੇ ਵੋਟਰ ਕਾਰਡ ਤਕਸੀਮ ਕਰਦੇ ਹੋਏ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਮਨੀਸ਼ਾ ਰਾਣਾ ਆਈ.ਏ.ਐਸ ਅਤੇ ਵੋਟਰ
ਸ੍ਰੀ ਅਨੰਦਪੁਰ ਸਾਹਿਬ 01 ਅਕਤੂਬਰ (Sada Channel News):- ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਤਿਆਰ ਕੀਤੇ ਗਏ ਸਕਿਓਰਡ ਵੋਟਰ ਕਾਰਡਾਂ ਨੂੰ ਨਵੇਂ ਡਿਜ਼ਾਇਨ ਮੁਤਾਬਕ ਤਿਆਰ ਕੀਤਾ ਗਿਆ ਹੈ। ਇਸ ਸਬੰਧੀ ਅਗਸਤ 2022 ਦੌਰਾਨ ਅਪਲਾਈ ਕੀਤੇ ਗਏ ਵੋਟਰ ਕਾਰਡ ਨਵੇਂ ਡਿਜ਼ਾਇਨ ਮੁਤਾਬਕ ਤਿਆਰ ਕੀਤੇ ਗਏ ਹਨ ਜਿਸ ਵਿੱਚ ਸਕਿਓਰਿਟੀ ਮੰਤਵ ਲਈ ਹੋਲੋਗਰਾਮ ਅਤੇ ਕਿਊ.ਆਰ.ਕੋਡ ਲਗਾਏ ਗਏ ਹਨ ਤੇ ਵੱਖਰੇ ਡਿਜ਼ਾਇਨ ਦਾ ਤਿਆਰ ਕੀਤਾ ਗਿਆ ਹੈ।
ਇਹ ਪ੍ਰਗਟਾਵਾ ਚੋਣਕਾਰ ਰਜਿਸਟ੍ਰੇਸ਼ਨ ਅਫਸਰ, ਵਿਧਾਨ ਸਭਾ ਹਲਕਾ 49-ਅਨੰਦਪੁਰ ਸਾਹਿਬ -ਕਮ- ਉਪ ਮੰਡਲ ਮੈਜਿਸਟ੍ਰੇਟ ਮਨੀਸ਼ਾ ਰਾਣਾ ਆਈ.ਏ.ਐਸ. ਵੱਲੋਂ ਕੀਤਾ ਗਿਆ। ਇਸ ਸਬੰਧੀ ਉਨਾਂ ਵੱਲੋਂ ਨਵੇ ਵੋਟਰਾਂ ਨੂੰ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਵੋਟਰ ਕਾਰਡ ਤਕਸੀਮ ਕੀਤੇ ਗਏ ਅਤੇ ਵੋਟਰ ਕਾਰਡਾਂ ਦੇ ਨਵੇਂ ਡਿਜ਼ਾਇਨ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਮ ਵੋਟਰਾਂ ਨੂੰ ਸੰਦੇਸ਼ ਦਿੱਤਾ ਕਿ ਜੇਕਰ ਉਹ ਵੀ ਆਪਣਾ ਪੁਰਾਣਾ ਵੋਟਰ ਕਾਰਡ ਨਵੇਂ ਕਾਰਡ ਵਿੱਚ ਤਬਦੀਲ ਕਰਨਾ ਚਾਹੁੰਦੇ ਹਨ ਤਾਂ ਆਪਣੇ ਇਲਾਕੇ ਦੇ ਬੀ.ਐਲ.ਓ. ਨਾਲ ਸੰਪਰਕ ਕਰਕੇ ਅਪਲਾਈ ਕਰ ਸਕਦੇ ਹਨ।

ਇਸ ਦੌਰਾਨ ਉਨਾਂ ਇਹ ਵੀ ਅਪੀਲ ਕੀਤੀ ਕਿ ਜਿਨਾਂ ਵੀ ਵੋਟਰਾਂ ਨੇ ਅਜੇ ਤੱਕ ਆਪਣੀ ਵੋਟ ਅਧਾਰ ਕਾਰਡ ਨਾਲ ਲਿੰਕ ਨਹੀ ਕਰਵਾਈ ਹੈ, ਉਹ ਜਲਦ ਤੋਂ ਜਲਦ ਆਪਣਾ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕਰਵਾ ਲੈਣ ਤਾਂ ਜੋ 100% ਟੀਚੇ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾ ਸਕੇ। ਇਸ ਮੌਕੇ ਤੇ ਚੋਣ ਇੰਚਾਰਜ ਜਤਿੰਦਰ ਸਿੰਘ ਤੋਂ ਇਲਾਵਾ ਇੰਦਰਦੀਪ ਸਿੰਘ ਬੀ.ਐਲ.ਓ., ਸੁਰਜੀਤ ਸਿੰਘ ਰਾਣਾ ਬੀ.ਐਲ.ਓ., ਹਰੀ ਸ਼ਰਨ ਬੀ.ਐਲ.ਓ., ਨਵੇ ਕਾਰਡ ਧਾਰਕ ਵੋਟਰ ਹਰੀਸ਼ ਲਟਾਵਾ ਵੋਟਰ, ਪ੍ਰਵੇਸ਼ ਕੁਮਾਰ, ਕਰਨਵੀਰ ਸਿੰਘ, ਗਿਆਨ ਚੰਦ , ਜਸਵਿੰਦਰ ਕੌਰ ਹਾਜਰ ਸਨ।
