ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਨੂੰ ਗੋਲੀ ਮਾਰਨ ਵਾਲੇ ਨੌਜਵਾਨ ਗ੍ਰਿਫ਼ਤਾਰ

0
194
ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਨੂੰ ਗੋਲੀ ਮਾਰਨ ਵਾਲੇ ਨੌਜਵਾਨ ਗ੍ਰਿਫ਼ਤਾਰ

Sada Channel News:-

Amritsar, November 4 , (Sada Channel News):- ਸ਼ਿਵ ਸੈਨਾ ਨੇਤਾ ਸੁਧੀਰ ਸੂਰੀ ਦਾ ਸ਼ੁੱਕਰਵਾਰ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ,ਸੂਰੀ ਅੰਮ੍ਰਿਤਸਰ ਸਥਿਤ ਗੋਪਾਲ ਮੰਦਿਰ (Gopal Temple In Amritsar) ਦੇ ਬਾਹਰ ਕੂੜੇ ਵਿੱਚ ਭਗਵਾਨ ਦੀਆਂ ਮੂਰਤੀਆਂ ਮਿਲਣ ਦੇ ਵਿਰੋਧ ਵਿੱਚ ਧਰਨੇ ‘ਤੇ ਬੈਠੇ ਸਨ,ਇਸੇ ਦੌਰਾਨ ਭੀੜ ‘ਚੋਂ ਕਿਸੇ ਨੇ ਉਨ੍ਹਾਂ ‘ਤੇ ਗੋਲੀ ਚਲਾ ਦਿੱਤੀ,ਗੋਲੀਆਂ ਦੀ ਆਵਾਜ਼ ਕਰਕੇ ਉਥੇ ਭਾਜੜਾਂ ਪੈ ਗਈਆਂ,ਦਿਨ-ਦਿਹਾੜੇ ਹੋਏ ਇਸ ਕਤਲ ਕਰਕੇ ਇਲਾਕੇ ‘ਚ ਸਨਸਨੀ ਫੈਲ ਗਈ।

ਪੁਲਿਸ (Police) ਨੇ ਗੋਲੀ ਮਾਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ,ਇੱਕ ਨਿੱਜ਼ੀ ਚੈੱਨਲ ਅਨੁਸਾਰ ਅਤੇ ਮੀਡੀਆਂ ਖ਼ਬਰਾਂ ਅਨੁਸਾਰ ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਵਾਸੀ ਕੋਟ ਬਾਬਾ ਦੀਪ ਸਿੰਘ,ਸੁਲਤਾਨਵਿੰਡ ਰੋਡ,ਅੰਮ੍ਰਿਤਸਰ (Amritsar) ਵਜੋਂ ਹੋਈ ਹੈ,ਪੁਲਿਸ (Police) ਨੇ ਪੁਸ਼ਟੀ ਕੀਤੀ ਹੈ ਕਿ ਸੂਰੀ ਨੂੰ 30 ਕੈਲੀਬਰ ਰਿਵਾਲਵਰ ਨਾਲ ਦੋ ਵਾਰ ਗੋਲੀ ਮਾਰੀ ਗਈ ਸੀ,ਉਹ ਆਪਣੇ ਸੁਰੱਖਿਆ ਕਰਮਚਾਰੀਆਂ ਨਾਲ ਗੋਪਾਲ ਮੰਦਰ ਦੇ ਬਾਹਰ ਪਹੁੰਚੇ ਸਨ,ਦੇਵੀ-ਦੇਵਤਿਆਂ ਦੀਆਂ ਟੁੱਟੀਆਂ ਮੂਰਤੀਆਂ ਨੂੰ ਕੁਝ ਲੋਕਾਂ ਨੇ ਮੰਦਰ ਦੇ ਬਾਹਰ ਸੁੱਟ ਦਿੱਤਾ ਸੀ,ਇਸ ਬਾਰੇ ਜਦੋਂ ਸੂਰੀ ਨੂੰ ਪਤਾ ਲੱਗਾ ਤਾਂ ਉਹ ਮੰਦਰ ਦੇ ਬਾਹਰ ਪਹੁੰਚ ਗਏ।

ਸੂਰੀ ਨੇ ਉਥੇ ਮੂਰਤੀਆਂ ਦੀ ਬੇਅਦਬੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰਵਾਉਣ ਲਈ ਧਰਨਾ ਦਿੱਤਾ ਸੀ,ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੌਜਵਾਨ ਧਰਨੇ ‘ਚ ਹੀ ਬੈਠਾ ਸੀ,ਜਿਸ ਨੇ ਮੌਕਾ ਮਿਲਦੇ ਹੀ ਸੂਰੀ ‘ਤੇ ਗੋਲੀਆਂ ਚਲਾ ਦਿੱਤੀਆਂ,ਸੀਨੀਅਰ ਪੁਲਿਸ (Police) ਅਧਿਕਾਰੀ ਇਸ ਘਟਨਾ ਬਾਰੇ ਮੀਡੀਆ ਤੋਂ ਬੱਚਦੇ ਰਹੇ।

LEAVE A REPLY

Please enter your comment!
Please enter your name here