Punjab Athletics Team ‘ਚ ਚੁਣੇ ਗਏ ਤਿੰਨ ਭੈਣ-ਭਰਾ,Guwahati ‘ਚ ਹੋਣ ਵਾਲੇ National ਮੁਕਾਬਲੇ ‘ਚ ਖੇਡਣਗੇ

0
265
Punjab Athletics Team ‘ਚ ਚੁਣੇ ਗਏ ਤਿੰਨ ਭੈਣ-ਭਰਾ,Guwahati ‘ਚ ਹੋਣ ਵਾਲੇ National ਮੁਕਾਬਲੇ ‘ਚ ਖੇਡਣਗੇ

Sada Channel News:-

Rupnagar,(Sada Channel News):- ਰੂਪਨਗਰ (Rupnagar) ਦੇ ਪਿੰਡ ਸਮੁੰਦੜੀਆਂ ਦੇ ਰਹਿਣ ਵਾਲੇ ਤਿੰਨ ਭੈਣ-ਭਰਾਵਾਂ ਨੂੰ ਪੰਜਾਬ ਅਥਲੈਟਕਿਸ ਟੀਮ (Punjab Athletics Team) ਵਿਚ ਚੁਣ ਲਿਆ ਗਿਆ ਹੈ,ਉਹ ਅਥਲੈਟਕਿਸ ਫੈਡਰੇਸ਼ਨ ਆਫ ਇੰਡੀਆ (Athletics Federation of India) ਵੱਲੋਂ ਗੁਹਾਟੀ ਵਿਚ 11 ਤੋਂ 15 ਨਵੰਬਰ ਨੂੰ ਕਰਵਾਈ ਜਾਣ ਵਾਲੇ ਨੈਸ਼ਨਲ ਮੁਕਾਬਲੇ ਵਿਚ ਹਿੱਸਾ ਲੈਣਗੇ।

ਤਿੰਨੋਂ ਭੈਣ-ਭਰਾਵਾਂ ਨੇ ਸ਼ਾਟਪੁੱਟ ਵਿਚ ਸੂਬੇ ਵਿਚ ਗੋਲਡ ਦੇ ਨਾਲ ਪੰਜਾਬ ਟੀਮ ਵਿਚ ਥਾਂ ਪੱਕੀ ਕੀਤੀ ਹੈ,ਸਭ ਤੋਂ ਵੱਡੀ ਭੈਣ ਜੈਸਮੀਨ ਕੌਰ ਪਹਿਲਾਂ ਹੀ ਨੈਸ਼ਨਲ ਚੈਂਪੀਅਨ (National Champion) ਤੇ ਰਿਕਾਰਡ ਹੋਲਡਰ ਖਿਡਾਰੀ ਹੈ,ਜੈਸਮੀਨ ਅੰਡਰ-20 ਕੈਟਾਗਰੀ (Jasmine Under-20 Category) ਵਿਚ ਹਿੱਸਾ ਲਵੇਗੀ,ਉਹ 15 ਮੀਟਰ ਦੇ ਕਰੀਬ ਥ੍ਰੋ ਕਰਦੀ ਹੈ।

ਰਾਂਚੀ ਵਿਚ 2018 ਵਿਚ ਹੋਈ ਨੈਸ਼ਨਲ ਗੇਮਸ (National Games) ਦੇ ਅੰਡਰ-16 ਵਿਚ 14.27 ਮੀਟਰ ਥ੍ਰੋ ਦੇ ਨਾਲ ਗੋਲਡ ਤੇ ਨੈਸ਼ਨਲ ਰਿਕਾਰਡ ਕਾਇਮ ਕੀਤਾ ਸੀ,ਜੈਸਮੀਨ LPU ਵਿਚ ਬੀਏ ਦੀ ਵਿਦਿਆਰਥਣ ਹੈ ਤੇ ਲਗਾਤਾਰ ਤਿੰਨ ਸਾਲਾਂ ਤੋਂ ਖੇਲੋ ਇੰਡੀਆ ਯੂਥ ਗੇਮਸ (Play India Youth Games) ਵਿਚ ਗੋਲਡ ਮੈਡਲ (Gold Medal) ਜਿੱਤ ਰਹੀ ਹੈ।

ਛੋਟੀ ਭੈਣ ਗੁਰਲੀਨ ਕੌਰ ਦੋ ਨੈਸ਼ਨਲ ਮੈਡਲ (National Medal) ਜਿੱਤ ਚੁੱਕੀ ਹੈ ਤੇ ਇਸ ਵਾਰ ਨੈਸ਼ਨਲ ਮੁਕਾਬਲੇ ਵਿਚ ਅੰਡਰ-18 ਵਿਚ ਹਿੱਸਾ ਲਵੇਗੀ,ਗੁਰਲੀਨ ਵੀ 15 ਮੀਟਰ ਦੇ ਕਰੀਬ ਥ੍ਰੋ ਕਰਦੀ ਹੈ ਤੇ ਸਕੂਲ ਨੈਸ਼ਨਲ ਦੀ ਸਿਲਵਰ ਮੈਡਲਿਸਟ (Silver Medalist) ਤੇ ਨੈਸ਼ਨਲ ਚੈਂਪੀਅਨਸ਼ਿਪ ਗੁਹਾਟੀ (Silver Medalist at National Championship Guwahati) ਸਾਲ 2019 ਵਿਚ ਕਾਂਸੇ ਦਾ ਤਗਮਾ ਜਿੱਤਿਆ ਸੀ।

ਭਰਾ ਬਲਕਰਨ ਸਿੰਘ ਨੈਸ਼ਨਲ ਗੇਮਸ ਦੇ ਅੰਡਰ-14 ਕੈਟਾਗਰੀ (Under-14 Category) ਵਿਚ ਹਿੱਸਾ ਲਵੇਗਾ,ਉਹ ਪਹਿਲੀ ਵਾਰ ਨੈਸ਼ਨਲ ਵਿਚ ਜਾ ਰਿਹਾ ਹੈ,ਬਲਕਰਨ ਨੇ ਅੰਡਰ-14 ਵਿਚ ਪੰਜਾਬ ਚੈਂਪੀਅਨਸ਼ਿਪ (Punjab Championship) ਵਿਚ ਗੋਲਡ ਮੈਡਲ ਜਿੱਤਿਆ ਹੈ,ਤਿੰਨੋਂ ਭੈਣ-ਭਰਾ ਬਿਹਤਰ ਐਥਲੀਟ ਹਨ,ਇਨ੍ਹਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੀ ਸੋਨ ਤਗਮੇ ਜਿੱਤੇ ਹਨ,ਤਿੰਨੋਂ ਖਿਡਾਰੀ ਪਿਤਾ ਬਲਵਿੰਦਰ ਸਿੰਘ ਕੋਲੋਂ ਸਿਖਲਾਈ ਲੈਂਦੇ ਹਨ,ਉਹ ਉੱਥੇ ਇੱਕ ਪ੍ਰਾਈਵੇਟ ਸਕੂਲ ਵਿੱਚ ਸਪੋਰਟਸ ਅਕੈਡਮੀ ਵੀ ਚਲਾਉਂਦੇ ਹਨ।

LEAVE A REPLY

Please enter your comment!
Please enter your name here