ਮਸ਼ਹੂਰ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ ਦਿਹਾਂਤ,46 ਸਾਲਾ ਸਿਧਾਂਤ ਨੂੰ ਜਿਮ ‘ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ

0
261
ਮਸ਼ਹੂਰ ਅਦਾਕਾਰ ਸਿਧਾਂਤ ਵੀਰ ਸੂਰਿਆਵੰਸ਼ੀ ਦਾ ਦਿਹਾਂਤ,46 ਸਾਲਾ ਸਿਧਾਂਤ ਨੂੰ ਜਿਮ 'ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ

SADA CHANNEL NEWS:-

NEW MUMBAI,(SADA CHANNEL NEWS):- ਮਸ਼ਹੂਰ ਟੀਵੀ ਐਕਟਰ ਸਿਧਾਂਤ ਵੀਰ ਸੂਰਿਆਵੰਸ਼ੀ (Famous TV actor Siddhant Veer Suryavanshi) ਦਾ ਦਿਹਾਂਤ ਹੋ ਗਿਆ ਹੈ,ਦੱਸਿਆ ਜਾ ਰਿਹਾ ਹੈ ਕਿ 46 ਸਾਲਾ ਸਿਧਾਂਤ ਨੂੰ ਜਿਮ ‘ਚ ਕਸਰਤ ਕਰਦੇ ਸਮੇਂ ਦਿਲ ਦਾ ਦੌਰਾ ਪਿਆ,ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਕਰੀਬ 45 ਮਿੰਟ ਤੱਕ ਇਲਾਜ ਕੀਤਾ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਸਿਧਾਂਤ ਕੁਸੁਮ, ਕਸੌਟੀ ਜ਼ਿੰਦਗੀ ਕੀ, ਕ੍ਰਿਸ਼ਨ-ਅਰਜੁਨ, ਜ਼ਮੀਨ ਸੇ ਆਸਮਾਨ ਤਕ, ਕਿਆ ਦਿਲ ਮੈਂ ਹੈ, ਗ੍ਰਹਿਸਥੀ ਵਰਗੇ ਕਈ ਟੀਵੀ ਸ਼ੋਅਜ਼ ਦਾ ਹਿੱਸਾ ਰਹੇ ਹਨ,ਉਹ ਆਖਰੀ ਵਾਰ ਸ਼ੋਅ ‘ਜ਼ਿੱਦੀ ਦਿਲ ਮਾਨੇ ਨਾ’ ‘ਚ ਨਜ਼ਰ ਆਏ ਸਨ,ਸਿਧਾਂਤ ਇੱਕ ਫਿਟਨੈਸ ਫ੍ਰੀਕ ਸਨ ਅਤੇ ਅਕਸਰ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰਨ ਲਈ ਸੋਸ਼ਲ ਮੀਡੀਆ (Social Media) ‘ਤੇ ਆਪਣੇ ਵਰਕਆਊਟ ਵੀਡੀਓਜ਼ ਸ਼ੇਅਰ (Share Workout Videos) ਕਰਦੇ ਰਹਿੰਦੇ ਸਨ,ਸਿਧਾਂਤ ਦੇ ਦੇਹਾਂਤ ‘ਤੇ ਟੀਵੀ ਅਦਾਕਾਰ ਜੈ ਭਾਨੁਸ਼ਾਲੀ ਨੇ ਸੋਗ ਜਤਾਇਆ ਹੈ,ਉਨ੍ਹਾਂ ਨੇ ਸਿਧਾਂਤ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ,ਤੁਸੀਂ ਬਹੁਤ ਜਲਦੀ ਚਲੇ ਗਏ।

ਸਿਧਾਂਤ ਨੇ 2017 ਵਿੱਚ ਮਾਡਲ ਅਤੇ ਫੈਸ਼ਨ ਕੋਰੀਓਗ੍ਰਾਫਰ ਐਲਿਸੀਆ ਰਾਉਤ (Model And Fashion Choreographer Alicia Raut) ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਦੋ ਬੱਚੇ ਹਨ,ਇਹ ਉਨ੍ਹਾਂ ਦਾ ਦੂਜਾ ਵਿਆਹ ਸੀ,ਇਸ ਤੋਂ ਪਹਿਲਾਂ ਉਨ੍ਹਾਂ ਨੇ 2000 ‘ਚ ਈਰਾ ਸੂਰਿਆਵੰਸ਼ੀ ਨਾਲ ਵਿਆਹ ਕੀਤਾ ਸੀ ਪਰ 2015 ‘ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ,ਦੱਸਣਯੋਗ ਹੈ ਕਿ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਵੀ ਹਾਲ ਹੀ ਵਿੱਚ ਜਿੰਮ ਵਿੱਚ ਵਰਕਆਊਟ ਕਰਦੇ ਸਮੇਂ ਮੌਤ ਹੋ ਗਈ ਸੀ,ਇਸ ਤੋਂ ਪਹਿਲਾਂ ਸ਼ੋਅ ਭਾਬੀਜੀ ਘਰ ਪਰ ਹੈਂ ਦੇ ਐਕਟਰ ਦੀਪੇਸ਼ ਭਾਨ ਦੀ ਵੀ ਵਰਕਆਊਟ ਕਰਦੇ ਸਮੇਂ ਮੌਤ ਹੋ ਗਈ ਸੀ।

LEAVE A REPLY

Please enter your comment!
Please enter your name here