British Sikh Soldiers ਲਈ 100 ਸਾਲ ਬਾਅਦ ਮੁੜ ਜਾਰੀ ਹੋਏ ਨਿਤਨੇਮ ਦੇ ਗੁਟਕਾ ਸਾਹਿਬ (Gutka Sahib)

0
305
British Sikh Soldiers ਲਈ 100 ਸਾਲ ਬਾਅਦ ਮੁੜ ਜਾਰੀ ਹੋਏ ਨਿਤਨੇਮ ਦੇ ਗੁਟਕਾ ਸਾਹਿਬ (Gutka Sahib)

SADA CHANNEL NEWS:-

LONDON,(SADA CHANNEL NEWS):- 100 ਸਾਲਾਂ ਵਿੱਚ ਪਹਿਲੀ ਵਾਰ ਯੂ.ਕੇ. (UK) ਦੇ ਸਿੱਖ ਫ਼ੌਜੀਆਂ ਨੂੰ ਨਿਤਨੇਮ ਦੇ ਗੁਟਕਾ ਸਾਹਿਬ (Gutka Sahib) ਦਿੱਤੇ ਗਏ ਹਨ,ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਫ਼ੌਜੀ ਜੀਵਨ ਨਾਲ ਜੁੜੀਆਂ ਸਖ਼ਤ ਮੁਸ਼ਕਿਲਾਂ ਨੂੰ ਧਿਆਨ ‘ਚ ਰੱਖਦੇ ਹੋਏ ਤਿੰਨ ਭਾਸ਼ਾਵਾਂ ‘ਚ ਛਾਪੇ ਗਏ ਇਹ ਗੁਟਕਾ ਸਾਹਿਬ (Gutka Sahib),ਟਿਕਾਊ ਤੇ ਵਾਟਰਪ੍ਰੂਫ ਸਮੱਗਰੀ ਦੀ ਵਰਤੋਂ ਕਰਕੇ ਤਿਆਰ ਕੀਤੇ ਗਏ ਹਨ,ਬ੍ਰਿਟਿਸ਼ ਆਰਮੀ ਦੇ ਗੁਟਕੇ ਕੈਮੋਫਲਾਜ ਕਵਰ ਲਗਾਇਆ ਗਿਆ ਹੈ,ਜਦ ਕਿ ਨੇਵੀ ਅਤੇ ਹਵਾਈ ਫ਼ੌਜ ਦੇ ਗੁਟਕਾ ਸਾਹਿਬ (Gutka Sahib) ਵਿੱਚ ਕਵਰ ਗੂੜ੍ਹੇ ਨੀਲੇ ਰੰਗ ਦਾ ਹੈ।

ਬ੍ਰਿਟਿਸ਼ ਫ਼ੌਜ (British Army) ਦੇ ਕਰਮਚਾਰੀ, ਅਤੇ ਇਨ੍ਹਾਂ ਗੁਟਕਾ ਸਾਹਿਬ (Gutka Sahib) ਨੂੰ ਫ਼ੌਜ ਅੰਦਰ ਮੁੜ ਵਰਤੋਂ ‘ਚ ਲਿਆਉਣ ਲਈ ਦੋ ਸਾਲਾਂ ਤੋਂ ਮੁਹਿੰਮ ਚਲਾ ਰਹੇ ਮੇਜਰ ਦਲਜਿੰਦਰ ਸਿੰਘ ਵਿਰਦੀ ਨੇ ਇਸ ਬਾਰੇ ਕਿਹਾ,”ਫ਼ੌਜ ਵਿੱਚ ਈਸਾਈ ਧਾਰਮਿਕ ਗ੍ਰੰਥ ਕਈ ਸਾਲਾਂ ਤੋਂ ਮੁਹੱਈਆ ਕਰਵਾਏ ਜਾ ਰਹੇ ਸੀ,ਅਤੇ ਉੱਥੋਂ ਇਹ ਵਿਚਾਰ ਆਇਆ ਕਿ ਸਿੱਖ ਧਰਮ ਨਾਲ ਜੁੜੇ ਬ੍ਰਿਟਿਸ਼ ਫ਼ੌਜੀਆਂ (British Army) ਨੂੰ ਸਿੱਖ ਕੌਮ ਦੇ ਧਾਰਮਿਕ ਗ੍ਰੰਥ ਵੀ ਮਿਲਣ”।

ਗੁਟਕਾ ਸਾਹਿਬ (Gutka Sahib) ਸਾਹਿਬਾਨ ਦੀ ਛਪਾਈ ਵਿਲਟਸ਼ਾਇਰ ਵਿਖੇ ਕਰਵਾਈ ਗਈ,ਅਤੇ ਸਿੱਖਾਂ ਦੇ ਧਾਰਮਿਕ ਗ੍ਰੰਥਾਂ ਲਈ ਉਚੇਚੇ ਤੌਰ ‘ਤੇ ਬਣਵਾਏ ਗਏ ਇੱਕ ਪਾਲਕੀ ਸਾਹਿਬ (Palanquin sahib) ਵਾਲੇ ਵਾਹਨ ‘ਚ ਰੱਖ ਕੇ ਲਿਆਂਦੇ ਗਏ,ਉਨ੍ਹਾਂ ਨੂੰ ਲੰਡਨ ਦੇ ਕੇਂਦਰੀ ਗੁਰਦੁਆਰੇ ਦੀ ਲਾਇਬ੍ਰੇਰੀ ਵਿਖੇ ਲਿਜਾਇਆ ਗਿਆ,ਜਿੱਥੇ 28 ਅਕਤੂਬਰ ਨੂੰ ਉਨ੍ਹਾਂ ਨੂੰ ਅਧਿਕਾਰਤ ਤੌਰ ‘ਤੇ ਸਿੱਖ ਫ਼ੌਜੀਆਂ ਨੂੰ ਸੌਂਪਿਆ ਗਿਆ।

ਯੂ.ਕੇ. ਡਿਫੈਂਸ ਸਿੱਖ ਨੈੱਟਵਰਕ (UK Defense Sikh Network) ਦੇ ਚੇਅਰਪਰਸਨ, ਅਤੇ ਹਰ ਰੋਜ਼ ਤਿੰਨ ਵਾਰ ਆਪਣੇ ਨਿਤਨੇਮ ਦਾ ਗੁਟਕਾ ਸਾਹਿਬ (Gutka Sahib) ਪੜ੍ਹਨ ਵਾਲੇ ਮੇਜਰ ਵਿਰਦੀ ਨੇ ਕਿਹਾ, “ਸਿੱਖਾਂ ਲਈ ਸਾਡੇ ਧਾਰਮਿਕ ਗ੍ਰੰਥ ਕੇਵਲ ਲਿਖੇ ਸ਼ਬਦ ਹੀ ਨਹੀਂ, ਇਹ ਸਾਡੇ ਲਈ ਗੁਰੂ ਸਾਹਿਬਾਨਾਂ ਦੀ ਜਗਦੀ ਜੋਤ ਦਾ ਸਰੂਪ ਹਨ,ਹਰ ਰੋਜ਼ ਇਹ ਬਾਣੀ ਪੜ੍ਹਨ ਨਾਲ ਸਾਨੂੰ ਸਰੀਰਕ ਤਾਕਤ ਤੇ ਅਨੁਸ਼ਾਸਨ ਦੀ ਪ੍ਰਾਪਤੀ ਵੀ ਹੁੰਦੀ ਹੈ, ਅਤੇ ਇਸ ਨਾਲ ਅਸੀਂ ਅਧਿਆਤਮਿਕ ਤੌਰ ‘ਤੇ ਵੀ ਹੋਰ ਮਜ਼ਬੂਤ ਹੁੰਦੇ ਹਾਂ।”

ਬਰਤਾਨਵੀ ਫ਼ੌਜ ਦੇ ਸਿੱਖ ਫ਼ੌਜੀਆਂ ਵਾਸਤੇ ਨਿਤਨੇਮ ਦੇ ਗੁਟਕਾ ਸਾਹਿਬ ਗੁਟਕੇ (Gutka Sahib Gutka) ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਫ਼ੌਜੀ ਕਰਮਚਾਰੀਆਂ ਨੂੰ ਜਾਰੀ ਹੋਏ ਸਨ, ਪਰ ਉਸ ਤੋਂ ਬਾਅਦ ਇਹ ਇੱਕ ਬੜਾ ਲੰਮਾ ਅਰਸਾ ਨਹੀਂ ਦਿੱਤੇ ਗਏ। ਲੰਡਨ ਦੇ ਨੈਸ਼ਨਲ ਆਰਮੀ ਮਿਊਜ਼ੀਅਮ ਵਿਖੇ ਮਿਲਟਰੀ ਵੱਲੋਂ ਜਾਰੀ ਕੀਤਾ ਗਿਆ ਨਿਤਨੇਮ ਦਾ ਇੱਕ ਪੁਰਾਤਨ ਗੁਟਕਾ ਸਾਹਿਬ ਅੱਜ ਵੀ ਪਿਆ ਹੈ।

LEAVE A REPLY

Please enter your comment!
Please enter your name here