PGI Chandigarh ‘ਚ Marker Test kits ਦੇ ਰੇਟ ਵਧਣ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

0
264
PGI Chandigarh 'ਚ Marker Test kits ਦੇ ਰੇਟ ਵਧਣ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ

SADA CHANNEL NEWS:-

CHANDIGARH,(SADA CHANNEL NEWS):-  PGI ਚੰਡੀਗੜ੍ਹ (PGI Chandigarh) ‘ਚ ਮਾਰਕਰ ਟੈਸਟ ਕਿੱਟਾਂ (Marker Test kits) ਦੇ ਰੇਟ ਵਧਣ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਪੀਜੀਆਈ (PGI) ਦੇ ਡਾਇਰੈਕਟਰ ਪ੍ਰੋਫ਼ੈਸਰ ਵਿਵੇਕ ਲਾਲ ਨੇ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਮਰੀਜ਼ਾਂ ਦੀ ਸਹੂਲਤ ਲਈ ਪੀਜੀਆਈ (PGI) ‘ਚ ਉਪਲਬਧ ਸਾਰੀਆਂ ਡਾਇਗਨੌਸਟਿਕ ਸੇਵਾਵਾਂ (Diagnostic Services) ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ,ਜੇਕਰ ਕੋਈ ਮਸ਼ੀਨ ਜਾਂ ਟੈਸਟ ਕਿੱਟ (Machine Or Test kit) ਉਪਲਬਧ ਨਹੀਂ ਹੈ ਤਾਂ ਉਨ੍ਹਾਂ ਨੂੰ ਤੁਰੰਤ ਇਸ ਬਾਰੇ ਸੂਚਿਤ ਕੀਤਾ ਜਾਵੇ।

ਬਾਵਜੂਦ ਅਜੇ ਹਫ਼ਤਾ ਵੀ ਨਹੀਂ ਬੀਤਿਆ ਕਿ ਪੀਜੀਆਈ (PGI) ‘ਚ ਕੰਪਨੀ ਨੇ ਗੰਭੀਰ ਮਰੀਜ਼ਾਂ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਮਾਰਕਰ ਟੈਸਟ (Marker Test) ‘ਚ ਵਰਤੀ ਜਾਣ ਵਾਲੀ ਕਿੱਟ ਦੇ ਰੇਟ ਵਧਾ ਦਿੱਤੇ ਹਨ,ਇਸ ਕਾਰਨ ਪੀਜੀਆਈ (PGI) ਵਿਚ ਕਿੱਟਾਂ ਨਾ ਮਿਲਣ ਕਾਰਨ ਮਰੀਜ਼ਾਂ ਦਾ ਮਾਰਕਰ ਟੈਸਟ (Marker Test) ਨਹੀਂ ਹੋ ਪਾ ਰਿਹਾ,ਮਿਲੀ ਜਾਣਕਾਰੀ ਅਨੁਸਾਰ ਪੀਜੀਆਈ (PGI) ‘ਚ ਕਈ ਸਪੈਸ਼ਲ ਮਾਰਕਰ ਟੈਸਟ ਰੋਕ (Special Marker Test Stop) ਦਿੱਤੇ ਗਏ ਹਨ,ਇੰਸਟੀਚਿਊਟ (Institute) ਲਈ ਇਹ ਟੈਸਟ ਕਰਨ ਲਈ ਵਰਤੇ ਜਾਣ ਵਾਲੇ ਰੀਐਜੈਂਟਸ ਨੂੰ ਖਰੀਦਣਾ ਮੁਸ਼ਕਲ ਹੋ ਗਿਆ ਹੈ। 

LEAVE A REPLY

Please enter your comment!
Please enter your name here