
AMRITSAR SAHIB,(SADA CHANNEL NEWS):- ਪਿਛਲੇ ਦਿਨੀਂ ਸ਼ਿਵ ਸੈਨਾ ਦੇ ਨੇਤਾ ਦਾ ਕਤਲ ਕਰਨ ਦੇ ਮਾਮਲੇ ‘ਚ ਸੰਦੀਪ ਸਿੰਘ ਸੰਨੀ (Sandeep Singh Sunny) ਨੂੰ ਅਦਾਲਤ ਵੱਲੋਂ ਪੁਲਿਸ ਨੂੰ ਤਿੰਨ ਦਿਨ ਲਈ ਦਾ ਦਿੱਤਾ ਗਿਆ ਰਿਮਾਂਡ ਸਮਾਪਤ ਹੋਣ ਪਿੱਛੋਂ ਮੁੜ ਅਦਾਲਤ ‘ਚ ਪੇਸ਼ ਕੀਤਾ ਗਿਆ,ਸੰਦੀਪ ਸਿੰਘ ਸੰਨੀ (Sandeep Singh Sunny) ਨੂੰ ਭਾਰੀ ਸੁਰੱਖਿਆ ਬਲ ਸਮੇਤ ਅਦਾਲਤ ਵਿਚ ਪੇਸ਼ ਕੀਤਾ,ਅਦਾਲਤ ਨੇ ਸੰਦੀਪ ਸਿੰਘ ਸੰਨੀ (Sandeep Singh Sunny) ਨੂੰ ਮੁੜ ਤੋਂ ਦੋ ਦਿਨ ਲਈ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ,ਪੁਲਿਸ (Police) ਵੱਲੋਂ ਫੋਨ ਕਾਲਜ ਡਿਟੇਲ (Phone College Details) ਦੇ ਆਧਾਰ ਉਤੇ ਅੱਜ ਮੁੜ ਤੋਂ ਰਿਮਾਂਡ ਹਾਸਿਲ ਕੀਤਾ ਗਿਆ ਹੈ,ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਨੂੰ ਗੋਲੀਆਂ ਮਾਰਨ ਵਾਲੇ ਸੰਦੀਪ ਸਿੰਘ ਸੰਨੀ (Sandeep Singh Sunny) ਦਾ ਪੁਲਿਸ (Police) ਨੂੰ ਤੀਸਰੀ ਵਾਰ ਰਿਮਾਂਡ ਹਾਸਿਲ ਹੋਇਆ।
ਮੁਲਜ਼ਮ ਦੀ ਪੇਸ਼ੀ ਦੇ ਮੱਦੇਨਜ਼ਰ ਸਵੇਰ ਤੋਂ ਹੀ ਭਾਰੀ ਪੁਲਿਸ (Police) ਬਲ ਤਾਇਨਾਤ ਕਰ ਦਿੱਤੇ ਗਏ ਸਨ ਤੋਂ ਬਾਅਦ ਵਿਚ ਅਦਾਲਤ ‘ਚ ਪੇਸ਼ ਕੀਤਾ ਗਿਆ,ਅੰਮ੍ਰਿਤਸਰ (Amritsar) ਦੀ ਅਦਾਲਤ ਦੇ ਬਾਹਰ ਆਲਾ ਅਧਿਕਾਰੀ ਵੀ ਤਾਇਨਾਤ ਕਰ ਦਿੱਤੇ ਗਏ,ਮੈਡੀਕਲ ਕਰਵਾਉਣ ਤੋਂ ਬਾਅਦ ਉਸਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ,ਇਸ ਦੌਰਾਨ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤੇ ਕਮਾਂਡੋ ਹਾਜ਼ਰ ਸਨ,ਸੰਦੀਪ ਸਿੰਘ ਸੰਨੀ (Sandeep Singh Sunny) ਦੇ ਵਕੀਲ ਜਸਬੀਰ ਸਿੰਘ ਜੰਮੂ ਨੇ ਦੱਸਿਆ ਕਿ ਸੰਦੀਪ ਸਿੰਘ ਸੰਨੀ (Sandeep Singh Sunny) ਦੀ ਦੁਕਾਨ ਸਾੜਨ ਵਾਲਿਆਂ ਖਿਲਾਫ਼ ਵੀ 162 ਏ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ,ਪੁਲਿਸ (Police) 16 ਨਵੰਬਰ ਨੂੰ ਸੁਧੀਰ ਸੂਰੀ ਦੀ ਕਿਰਿਆ ਨੂੰ ਲੈ ਕੇ ਹੈ ਪੂਰੀ ਤਰ੍ਹਾਂ ਨਾਲ ਚੌਕਸ ਹੈ,ਕਾਬਿਲੇਗੌਰ ਹੈ ਕਿ ਸੁਧੀਰ ਸੂਰੀ ਦੀ 4 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ,ਜਦੋਂ ਉਹ ਮੂਰਤੀਆਂ ਦੀ ਭੰਨਤੋੜ ਖਿਲਾਫ਼ ਗੋਪਾਲ ਮੰਦਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ,ਇਲਜ਼ਾਮ ਹੈ ਕਿ ਸੰਦੀਪ ਸਿੰਘ ਸੰਨੀ (Sandeep Singh Sunny) ਉਸੇ ਸਮੇਂ ਇਕ ਕਾਰ ਵਿੱਚ ਉੱਥੇ ਪੁੱਜਿਆ ਤੇ ਆਪਣੇ ਪਿਸਤੌਲ ਨਾਲ ਸੂਰੀ ਉੱਤੇ ਪਿੱਛਿਓਂ ਕਈ ਗੋਲ਼ੀਆਂ ਚਲਾਈਆਂ,ਹਸਪਤਾਲ ਲਿਜਾਂਦੇ ਸਮੇਂ ਸੂਰੀ ਦੀ ਮੌਤ ਹੋ ਗਈ।
