Tarn Taran ‘ਚ ਫਿਰ ਦਾਖਲ ਹੋਇਆ Pakistan ਦਾ ਡਰੋਨ,BSF ਨੇ ਕੀਤੇ 34 Round Fire

0
210
Tarn Taran ‘ਚ ਫਿਰ ਦਾਖਲ ਹੋਇਆ Pakistan ਦਾ ਡਰੋਨ,BSF ਨੇ ਕੀਤੇ 34 Round Fire

SADA CHANNEL NEWS:-

TARN TARAN,(SADA CHANNEL NEWS):-  ਪਾਕਿਸਤਾਨ ‘ਚ ਬੈਠੇ ਅੱਤਵਾਦੀਆਂ ਅਤੇ ਸਮੱਗਲਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ‘ਸੀਮਾ ਸੁਰੱਖਿਆ ਬਲ’ (BSF) ਨੇ ਨਾਕਾਮ ਕਰ ਦਿੱਤਾ ਹੈ,ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ (Pakistani Drones On The Indian Border) ਵਿੱਚ ਦਾਖ਼ਲ ਹੋਇਆ ਹੈ,ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਸ ਸਾਲ 256ਵੀਂ ਵਾਰ ਡਰੋਨ ਭਾਰਤੀ ਸਰਹੱਦ ‘ਚ ਦਾਖਲ ਹੋਇਆ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਕਰੀਬ 1 ਵਜੇ ਤਰਨਤਾਰਨ ਦੇ BOP ਹਰਭਜਨ ਸਿੰਘ ‘ਤੇ ਡਰੋਨ (Drones) ਦੀ ਹਰਕਤ ਦੇਖੀ ਗਈ,BSF ਬਟਾਲੀਅਨ 101 ਦੇ ਜਵਾਨ ਗਸ਼ਤ ‘ਤੇ ਸਨ।

ਆਵਾਜ਼ ਸੁਣ ਕੇ BSF ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ,ਡਰੋਨ ਦੀ ਸਹੀ ਮੂਵਮੈਂਟ ਦੇਖਣ ਲਈ 4 ਹਲਕੇ ਬੰਬ ਵੀ ਸੁੱਟੇ ਗਏ,BSF ਦੇ ਜਵਾਨਾਂ ਵੱਲੋਂ ਕੁੱਲ 34 ਰਾਉਂਡ ਫਾਇਰ ਕੀਤੇ ਗਏ,ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਸਰਹੱਦ (Drone Pakistan Border) ਵੱਲ ਮੁੜ ਗਿਆ,BSF ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਸ ਸਾਲ ਪਹਿਲਾਂ ਹੀ ਡਰੋਨ (Drones) 255 ਵਾਰ ਭਾਰਤੀ ਸਰਹੱਦ ਵਿੱਚ ਦਾਖਲ ਹੋ ਚੁੱਕੇ ਹਨ,ਇਹ ਇਕ ਹੋਰ ਕੋਸ਼ਿਸ਼ ਸੀ,ਜਿਸ ਨੂੰ ਨਾਕਾਮ ਕਰ ਦਿੱਤਾ ਗਿਆ,ਇਹ ਅੰਕੜਾ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਹੈ,ਇਸ ਦੇ ਨਾਲ ਹੀ BSF ਅਕਤੂਬਰ ਮਹੀਨੇ ਵਿੱਚ 3 ਡਰੋਨਾਂ ਨੂੰ ਡੇਗਣ ਵਿੱਚ ਵੀ ਕਾਮਯਾਬ ਰਿਹਾ,ਫਿਲਹਾਲ BSF ਵੱਲੋਂ ਤਰਨਤਾਰਨ ਬਾਰਡਰ (Tarn Taran Border) ‘ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਪਰ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ,BSF ਅਧਿਕਾਰੀਆਂ ਦਾ ਕਹਿਣਾ ਹੈ ਕਿ ਤਲਾਸ਼ੀ ਮੁਹਿੰਮ ਖਤਮ ਹੋਣ ਤੋਂ ਬਾਅਦ ਹੀ ਸਪੱਸ਼ਟ ਜਾਣਕਾਰੀ ਦਿੱਤੀ ਜਾ ਸਕੇਗੀ।

LEAVE A REPLY

Please enter your comment!
Please enter your name here