
Amritsar,(Sada Channel News):- ਇੰਡੀਗੋ ਏਅਰਲਾਈਨਜ਼ (Indigo Airlines) ਦੀ ਨਵੀਂ ਉਡਾਣ 1 ਦਸੰਬਰ ਤੋਂ ਪੰਜਾਬ ਦੇ ਅੰਮ੍ਰਿਤਸਰ ਤੋਂ ਗੁਜਰਾਤ ਦੇ ਅਹਿਮਦਾਬਾਦ ਲਈ ਉਡਾਣ ਭਰੇਗੀ,ਇੰਡੀਗੋ ਨੇ ਦੋਵਾਂ ਸ਼ਹਿਰਾਂ ਵਿਚਾਲੇ ਹਫਤੇ ‘ਚ ਤਿੰਨ ਵਾਰ ਉਡਾਣਾਂ ਚਲਾਉਣ ਦਾ ਫੈਸਲਾ ਕੀਤਾ ਹੈ,ਇੰਡੀਗੋ ਏਅਰਲਾਈਨਜ਼ (Indigo Airlines) ਨੇ ਇਹ ਫੈਸਲਾ ਉਦੋਂ ਲਿਆ ਹੈ ਜਦੋਂ ਸਪਾਈਸ ਜੈੱਟ ਨੇ ਦੋਵਾਂ ਸ਼ਹਿਰਾਂ ਵਿਚਾਲੇ ਉਡਾਣਾਂ ਬੰਦ ਕਰ ਦਿੱਤੀਆਂ ਹਨ,ਇੰਡੀਗੋ ਏਅਰਲਾਈਨਜ਼ (Indigo Airlines) ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ ਏਅਰਲਾਈਨ (Airlines) 1 ਦਸੰਬਰ ਤੋਂ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਅੰਮ੍ਰਿਤਸਰ (Amritsar) ਤੋਂ ਅਹਿਮਦਾਬਾਦ ਲਈ ਉਡਾਣ ਭਰੇਗੀ,ਇਹ ਉਡਾਣ ਅੰਮ੍ਰਿਤਸਰ ਤੋਂ ਸ਼ਾਮ 7:25 ‘ਤੇ ਉਡਾਣ ਭਰੇਗੀ ਅਤੇ ਰਾਤ 9:35 ‘ਤੇ ਗੁਜਰਾਤ ਦੇ ਅਹਿਮਦਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ (Ahmedabad International Airport) ‘ਤੇ ਉਤਰੇਗੀ,ਇਸੇ ਤਰ੍ਹਾਂ ਇਹ ਫਲਾਈਟ ਅਹਿਮਦਾਬਾਦ (Ahmedabad) ਤੋਂ ਸ਼ਾਮ 4:50 ‘ਤੇ ਉਡਾਨ ਭਰੇਗੀ ਅਤੇ ਸ਼ਾਮ 6:55 ‘ਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ramdas Ji International Airport) ‘ਤੇ ਉਤਰੇਗੀ।
