Kisan leader Jagjit Singh Dallewal ਵੱਲੋਂ ਮਰਨ ਵਰਤ ਸ਼ੁਰੂ,ਕਿਸਾਨਾਂ ਨੇ ਤਿੱਖੇ ਘੋਲ ਦਾ ਬਿਗੁਲ ਵਜਾਇਆ

0
364
Kisan leader Jagjit Singh Dallewal ਵੱਲੋਂ ਮਰਨ ਵਰਤ ਸ਼ੁਰੂ,ਕਿਸਾਨਾਂ ਨੇ ਤਿੱਖੇ ਘੋਲ ਦਾ ਬਿਗੁਲ ਵਜਾਇਆ

Sada Channel News:-

Faridkot,(Sada Channel News):-  ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੱਲੋਂ ਕੁਝ ਕਿਸਾਨ ਯੂਨੀਅਨਾਂ ਉਤੇ ਬੋਲੇ ਹਮਲੇ ਮਗਰੋਂ ਕਿਸਾਨਾਂ ਵਿਚ ਕਾਫੀ ਨਿਰਾਸ਼ਾ ਪਾਈ ਜਾ ਰਹੀ,ਇਥੋਂ ਤੱਕ ਕੇ ਸਿਆਸੀ ਧਿਰਾਂ ਨੇ ਵੀ ਮੁੱਖ ਮੰਤਰੀ ਨੂੰ ਘੇਰ ਲਿਆ ਹੈ,ਹੱਕੀ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ (United Kisan Morcha) ਗ਼ੈਰ-ਸਿਆਸੀ ਵੱਲੋਂ ਤਿੱਖੇ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ,ਬੀਕੇਯੂ (BKU) ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਵੱਲੋਂ ਮਰਨ ਵਰਤ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ,ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ (Farmer Leader Jagjit Singh Dallewal) ਨੇ ਆਖਿਆ ਹੈ ਕਿ ਕਿਸਾਨ ਪਿੱਛੇ ਨਹੀਂ ਹਟਣਗੇ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ (Punjab Govt) ਨੂੰ ਅੱਜ 12 ਵਜੇ ਤੱਕ ਮੰਗਾਂ ਨੂੰ ਅਮਲੀਜਾਮਾ ਪਹਿਨਾਉਣ ਦਾ ਅਲਟੀਮੇਟਮ ਦਿੱਤਾ ਗਿਆ ਸੀ ਜੋ ਕਿ ਖ਼ਤਮ ਹੋ ਗਿਆ ਹੈ,ਜੇਕਰ ਸਰਕਾਰ ਦਾਅ ਖੇਡਣਾ ਜਾਣਦੀ ਹੈ ਤਾਂ ਉਹ ਵੀ ਪਿੱਛੇ ਨਹੀਂ ਹਟਣਗੇ,ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ,ਪੰਜਾਬ ਵਿਚ 6 ਥਾਵਾਂ ਉਤੇ ਕਿਸਾਨਾਂ ਦੇ ਪੱਕੇ ਮੋਰਚੇ ਚੱਲ ਰਹੇ ਹਨ,ਕਿਸਾਨ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਡਟੇ ਹੋਏ ਹਨ।

ਉਨ੍ਹਾਂ ਨੇ ਕਿਹਾ ਕਿ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕੈਬਨਿਟ ਮੀਟਿੰਗ ਮਗਰੋਂ ਕਿਹਾ ਸੀ ਕਿ ਸੂਬੇ ਵਿਚ ਕਿਸਾਨਾਂ ਦੇ ਧਰਨਿਆਂ ਕਰ ਕੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਹੱਕ ਹੈ ਪਰ ਸੜਕਾਂ ਉਤੇ ਧਰਨੇ ਲਾਉਣ ਦੀ ਥਾਂ ਵਿਧਾਇਕਾਂ ਤੇ ਮੰਤਰੀਆਂ ਦੀਆਂ ਕੋਠੀਆਂ ਦੇ ਬਾਹਰ ਧਰਨੇ ਲਾਏ ਜਾ ਸਕਦੇ ਹਨ,ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਵੱਖ-ਵੱਖ ਥਾਈਂ ਲਗਾਏ ਗਏ ਧਰਨਿਆਂ ਕਾਰਨ ਆਮ ਆਦਮੀ ਲੋਕ ਕਾਫੀ ਪਰੇਸ਼ਾਨ ਹਨ,ਆਮ ਲੋਕਾਂ ਵਿਚ ਕਿਸਾਨਾਂ ਯੂਨੀਅਨਾਂ ਖ਼ਿਲਾਫ਼ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here