
SADA CHANNEL NEWS: – ਸਿੱਧੂ ਮੂਸੇਵਾਲਾ (Sidhu Moose Wala) ਦੇ ਮਾਪੇ ਆਪਣੇ ਬੇਟੇ ਨੂੰ ਇਨਸਾਫ ਦਿਵਾਉਣ ਲਈ ਪਿਛਲੇ 3 ਦਿਨਾਂ ਤੋਂ UK ‘ਚ ਆਪਣੇ ਬੇਟੇ ਦੇ ਸਮਰਥਕਾਂ ਨੂੰ ਮਿਲ ਰਹੇ ਹਨ,ਇਸ ਦੌਰਾਨ ਉਹ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ (Late Kabaddi Player Sandeep Nangal Ambian) ਦੀ ਪਤਨੀ ਰੁਪਿੰਦਰ ਕੌਰ ਸੰਧੂ,ਜੋ ਕਿ UK ਵਿੱਚ ਸੈਟਲ ਹੈ, ਨੂੰ ਵੀ ਮਿਲੇ ਹਨ। ਰੁਪਿੰਦਰ ਵੀ ਆਪਣੇ ਪਤੀ ਨੂੰ ਇਨਸਾਫ ਦਿਵਾਉਣ ਲਈ ਯਤਨ ਕਰ ਰਹੀ ਹੈ,ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਤਿੰਨ ਦਿਨ ਪਹਿਲਾਂ ਹੀ UK ਵਿੱਚ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਇੱਕ ਸਾਈਕਲ ਰੈਲੀ (Bicycle Rally) ਦਾ ਆਯੋਜਨ ਕੀਤਾ ਗਿਆ ਹੈ ਜੋ UK ਦੀ ਸੰਸਦ ਦੇ ਬਾਹਰੋਂ ਲੰਘੇਗੀ।

ਬਲਕੌਰ ਸਿੰਘ ਅਤੇ ਚਰਨ ਕੌਰ ਸਿੱਧੂ ਮੂਸੇਵਾਲਾ (Sidhu Moose Wala) ਦੀ ਮੌਤ ਤੋਂ ਬਾਅਦ ਪਹਿਲੀ ਵਾਰ ਵਿਦੇਸ਼ ਗਏ ਹਨ,ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ (Kabaddi Player Sandeep Nangal Ambian) ਅਤੇ ਸਿੱਧੂ ਮੂਸੇਵਾਲਾ ਦੀ ਮੌਤ ਪਿੱਛੇ ਗੈਂਗਸਟਰਾਂ ਦਾ ਹੱਥ ਹੈ,ਨਕੋਦਰ ‘ਚ ਕਬੱਡੀ ਮੈਚ ਦੌਰਾਨ ਅੰਬੀਆਂ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ,ਦੋਵੇਂ ਪਰਿਵਾਰ ਇਨਸਾਫ਼ ਲਈ ਸੰਘਰਸ਼ ਕਰ ਰਹੇ ਹਨ,ਇਹੀ ਕਾਰਨ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਰੁਪਿੰਦਰ ਕੌਰ ਸੰਧੂ ਦੇ ਯੂ.ਕੇ (UK) ਸਥਿਤ ਘਰ ਪਹੁੰਚੇ। 31 ਅਕਤੂਬਰ ਨੂੰ ਅੰਬੀਆ ਦੀ ਪਤਨੀ ਰੁਪਿੰਦਰ ਕੌਰ ਨੇ ਸੋਸ਼ਲ ਮੀਡੀਆ (Social Media) ‘ਤੇ ਇੱਕ ਵੀਡੀਓ ਪਾਈ ਸੀ,ਜਿਸ ਵਿੱਚ ਉਸਨੇ ਆਪਣੇ ਪਤੀ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਦੌਰਾਨ ਰੁਪਿੰਦਰ ਨੇ ਸੋਸ਼ਲ ਮੀਡੀਆ (Social Media) ‘ਤੇ ਲਾਈਵ ਹੋ ਕੇ ਕਿਹਾ ਕਿ ਮੈਂ ਜਲੰਧਰ ਦੇ ਐੱਸਐੱਸਪੀ ਸਵਰਨਦੀਪ ਸਿੰਘ ਨੂੰ ਫ਼ੋਨ ਅਤੇ ਵਾਇਸ ਮੈਸੇਜ ਰਾਹੀਂ ਦੱਸਿਆ ਕਿ ਉਸ ਦੇ ਪਤੀ ਦੇ ਕਤਲ ਵਿੱਚ ਸ਼ਾਮਲ ਸੁਰਜਨਜੀਤ ਸਿੰਘ ਚੱਠਾ ਨਕੋਦਰ ਦੇ ਕਰਤਾਰ ਪੈਲੇਸ ਵਿੱਚ ਬੈਠਾ ਹੈ,ਪੁਲਿਸ ਜਾ ਕੇ ਉਸਨੂੰ ਗ੍ਰਿਫਤਾਰ ਕਰ ਸਕਦੀ ਸੀ,ਜਾਣਕਾਰੀ ਬਿਲਕੁਲ ਸਹੀ ਸੀ,ਰੁਪਿੰਦਰ ਨੇ ਲਾਈਵ ਵਿੱਚ ਐਸਐਸਪੀ ਤੋਂ ਮਿਲੇ ਜਵਾਬ ਨੂੰ ਵੀ ਜਨਤਕ ਕੀਤਾ ਅਤੇ ਕਿਹਾ ਕਿ ਉਹ ਮੇਰੇ ਤੋਂ ਸਬੂਤ ਮੰਗ ਰਹੇ ਹਨ,ਜੇਕਰ ਸੁਰਜਨਜੀਤ ਸਿੰਘ ਚੱਠਾ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਜਾਂਦਾ ਹੈ,ਤਾਂ ਕੁਝ ਸਬੂਤ ਹੋਣਗੇ ਅਤੇ ਅਦਾਲਤ ਦੇਖੇਗੀ,ਘੱਟੋ-ਘੱਟ ਮੁਲਜ਼ਮਾਂ ਨੂੰ ਫੜ ਤਾਂ ਲਵੋ।
