
Vadodara, November 22, 2022,(Sada Channel News):- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਜੇਲ੍ਹ ਵਿਚ ਬੰਦ ਮੰਤਰੀ ਤੇ ਆਪ ਦੇ ਆਗੂ ਸਤਿੰਦਰ ਜੈਨ ਨੂੰ ਤਿਹਾੜ ਜੇਲ੍ਹ (Tihar Jail) ਵਿਚ ਮਸਾਜ ਸਹੂਲਤਾਂ ਦੇਣ ਦਾ ਖੰਡਨ ਕਰਦਿਆਂ ਕਿਹਾ ਕਿ ਉਹਨਾਂ ਦੀ ਫਿਜ਼ੀਓਥੈਰੇਪੀ (Physiotherapy) ਹੋ ਰਹੀ ਸੀ ਨਾ ਕਿ ਮਸਾਜ ਹੋ ਰਿਹਾ ਸੀ,ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਆਖ ਰਹੀ ਹੈ ਕਿ ਮਸਾਜ ਤੇ ਵੀ ਆਈ ਪੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ ਇਹ ਸਿਰਫ ਫਿਜ਼ੀਓਥੈਰੇਪੀ (Physiotherapy) ਸੀ,ਉਹਨਾਂ ਕਿਹਾ ਕਿ ਵੀ ਆਈ ਪੀ ਟ੍ਰੀਟਮੈਂਟ (VIP Treatment) ਤਾਂ ਗੁਜਰਾਤ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਸੀ।
