
Surrey, 25 November 2022,(Sada Channel News):- ਸਰੀ (Surrey) ਦੇ ਨਿਊਟਨ ਇਲਾਕੇ (Newton Area) ‘ਚ ਝਗੜੇ ਤੋਂ ਬਾਅਦ ਬੁੱਧਵਾਰ ਨੂੰ ਸਕੂਲ ਦੀ ਪਾਰਕਿੰਗ ‘ਚ 18 ਸਾਲਾ ਭਾਰਤੀ ਮੂਲ ਦੇ ਪੰਜਾਬੀ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ,ਮ੍ਰਿਤਕ ਦੀ ਪਛਾਣ ਮਹਿਕਪ੍ਰੀਤ ਸੇਠੀ ਵਜੋਂ ਹੋਈ ਹੈ,ਦੱਸਿਆ ਜਾ ਰਿਹਾ ਹੈ ਕਿ,ਸੇਠੀ ਦੇ ਕਿਸੇ ਜਾਣਕਾਰ ਨੇ ਹੀ ਸਕੂਲ ਦੀ ਪਾਰਕਿੰਗ (Parking) ਚ ਉਹਦੇ ਤੇ ਹਮਲਾ ਕਰਕੇ, ਉਹਨੂੰ ਮੌਤ ਦੀ ਘਾਟ ਉਤਾਰ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (Integrated Homicide Investigation Team) ਦੇ ਸਾਰਜੈਂਟ ਟਿਮੋਥੀ ਪਿਰੋਟੀ (Sergeant Timothy Pirotti) ਦੇ ਅਨੁਸਾਰ, ਹਮਲੇ ਦੌਰਾਨ ਸੇਠੀ ਜ਼ਖਮੀ ਹੋ ਗਿਆ ਸੀ,ਜਿਸ ਨੂੰ ਬਚਾਉਣ ਲਈ ਹਸਪਤਾਲ ਲਿਜਿਾਇਆ ਗਿਆ।
ਜਿਥੇ ਉਹਨੇ ਦਮ ਤੋੜ ਦਿੱਤਾ,ਮੀਡੀਆ ਆਉਟਲੈਟਸ (Media Outlets) ਨਾਲ ਗੱਲ ਕਰਦੇ ਹੋਏ, ਨੇ ਕਿਹਾ,ਉਹਨੂੰ ਸ਼ੁਰੂਆਤੀ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ,ਸੇਠੀ ਅਤੇ ਹਮਲਾ ਕਰਨ ਵਾਲਾ ਵਿਅਕਤੀ ਇਕ ਦੂਜੇ ਨੂੰ ਪਹਿਲੋਂ ਜਾਣਦੇ ਸਨ ਅਤੇ ਸਕੂਲ ਦੀ ਪਾਰਕਿੰਗ (Parking) ਚ ਹੋਏ ਝਗੜੇ ਚ ਵਿਅਕਤੀ ਨੇ ਚਾਕੂ ਮਾਰ ਕੇ ਸੇਠੀ ਦਾ ਕਤਲ ਕਰ ਦਿੱਤਾ।
