
CHANDIGARH,(SADA CHANNEL NEWS):- ਬਹੁਤ ਇੰਤਜ਼ਾਰ ਤੋਂ ਬਾਅਦ,ਦਿਲਜੀਤ ਦੋਸਾਂਝ (Diljit Dosanjh) ਅਤੇ ਨਿਮਰਿਤ ਖਹਿਰਾ (Nimrit Khaira) ਬਹੁ-ਚਰਚਿਤ ਫਿਲਮ ‘ਜੋੜੀ’ ਦੇ ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਡੇਟ (Release Date) ਦਾ ਐਲਾਨ ਕਰ ਦਿੱਤਾ ਹੈ,ਇਹ ਫਿਲਮ ਜੋ ਪਹਿਲਾਂ ਜੂਨ 2022 ਵਿਚ ਰਿਲੀਜ਼ ਹੋਣ ਵਾਲੀ ਸੀ,ਆਖਰਕਾਰ 5 ਮਈ ਨੂੰ 2023 ਵਿਚ ਵੱਡੇ ਪਰਦੇ ‘ਤੇ ਆਵੇਗੀ,ਦਿਲਜੀਤ ਦੋਸਾਂਝ (Diljit Dosanjh) ਨੇ ਰਿਲੀਜ਼ ਦੀ ਤਰੀਕ ਦਾ ਐਲਾਨ ਕਰਨ ਲਈ ਆਪਣੀ ਸੋਸ਼ਲ ਮੀਡੀਆ (Social Media) ‘ਤੇ ਫਿਲਮ ਦਾ ਅਧਿਕਾਰਤ ਪੋਸਟਰ ਸਾਂਝਾ ਕੀਤਾ ਹੈ,ਪ੍ਰਸ਼ੰਸ਼ਕ ਫਿਲਮ ਦੇ ਪੋਸਟਰ (Poster) ਉੱਪਰ ਕਮੈਂਟ ਕਰ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ।
ਦਿਲਜੀਤ ਦੋਸਾਂਝ (Diljit Dosanjh) ਵੱਲੋਂ ਫਿਲਮ ਦਾ ਪੋਸਟ ਸ਼ੇਅਰ (Share The Post) ਕਰਦੇ ਹੋਏ ਰਿਲੀਜ਼ ਡੇਟ ਦਾ ਐਲਾਨ ਕੀਤਾ ਗਿਆ ਹੈ,ਜਿਸ ਵਿਚ ਉਨ੍ਹਾਂ ਨੇ ਫਿਲਮ ਦੀ ਬਾਕੀ ਟੀਮ ਨੂੰ ਵੀ ਟੈਗ (Tag) ਕੀਤਾ ਹੈ,ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਅੰਬਰਦੀਪ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਇਸ ਫਿਲਮ ਨੂੰ ਦਿਲਜੀਤ ਥਿੰਦ,ਅਮਰਿੰਦਰ ਗਿੱਲ ਅਤੇ ਕਾਰਜ ਗਿੱਲ ਦੁਆਰਾ ਪ੍ਰੋਡਿਊਸ ਕੀਤਾ ਜਾ ਰਿਹਾ ਹੈ,ਇਸ ਫਿਲਮ ਡਰਾਮਾ ਫਿਲਮ ਵਿਚ ਦਰਸ਼ਕਾਂ ਨੂੰ ਕਾਮੇਡੀ,ਰੋਮਾਂਸ ਸਣੇ ਹੋਰ ਵੀ ਬਹੁਤ ਕੁਝ ਦੇਖਣ ਨੂੰ ਮਿਲੇਗਾ।
