

Ottawa,(Sada Channel News Ca):- ਬੈਂਕ ਆਫ ਕੈਨੇਡਾ (Bank of Canada) ਨੇ ਇਸ ਸਾਲ ਤੀਜੀ ਤਿਮਾਹੀ ਵਿੱਚ 522 ਮਿਲੀਅਨ ਡਾਲਰ ਗਵਾਏ,87 ਸਾਲਾਂ ਦੇ ਇਤਿਹਾਸ ਵਿੱਚ ਬੈਂਕ ਨੂੰ ਪਿਆ ਇਹ ਸੱਭ ਤ਼ੋਂ ਵੱਡਾ ਘਾਟਾ ਹੈ,ਸੈਂਟਰਲ ਬੈਂਕ (Central Bank) ਦੀ ਕੁਆਰਟਰਲੀ ਫਾਇਨਾਂਸ਼ੀਅਲ ਰਿਪੋਰਟ (Quarterly Financial Report) ਵਿੱਚ ਆਖਿਆ ਗਿਆ ਕਿ ਇਸ ਦੀ ਸੰਪਤੀ ਤੋਂ ਮਿਲਣ ਵਾਲੇ ਵਿਆਜ਼ ਤੋਂ ਹੋਣ ਵਾਲੀ ਆਮਦਨ ਦਾ ਬੈਂਕ ਵਿੱਚ ਜਮ੍ਹਾਂ ਡਿਪਾਜਿ਼ਟਸ ਦੇ ਇੰਟਰਸਟ ਚਾਰਜਿਜ਼ (Interest Charges On Deposits) ਨਾਲ ਤਾਲਮੇਲ ਨਹੀਂ ਬੈਠ ਸਕਿਆ ਜਿਸ ਕਾਰਨ ਇਹ ਘਾਟਾ ਪਿਆ।
ਬੈਂਕ ਆਫ ਕੈਨੇਡਾ (Bank of Canada) ਦੀਆਂ ਇਸ ਸਾਲ ਤੇਜ਼ੀ ਨਾਲ ਵਧੀਆ ਵਿਆਜ਼ ਦਰਾਂ ਕਾਰਨ ਇਸ ਵੱਲੋਂ ਹੋਰਨਾਂ ਵੱਡੇ ਬੈਂਕਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਜਾਂਦੇ ਸੈਟਲਮੈਂਟ ਬੈਲੈਂਸ ਡਿਪਾਜਿ਼ਟਸ (Settlement Balance Deposits) ਉੱਤੇ ਇੰਟਰਸਟ ਚਾਰਜਿਜ਼ (Interest Charges) ਦੀ ਲਾਗਤ ਵਿੱਚ ਵੀ ਵਾਧਾ ਹੋਇਆ।
ਇਸ ਦੌਰਾਨ ਜਿਹੜੀ ਆਮਦਨ ਸੈਂਟਰਲ ਬੈਂਕ (Central Bank) ਨੂੰ ਸਰਕਾਰੀ ਬੌਂਡਜ਼ ਤੋਂ ਹੁੰਦੀ ਹੈ ਉਹ ਫਿਕਸ ਰਹੀ,ਸਰਕਾਰ ਦੇ ਬੌਂਡ ਪਰਚੇਸਿੰਗ ਪ੍ਰੋਗਰਾਮ (Bond Purchasing Program) ਤਹਿਤ ਬੈਂਕ ਆਫ ਕੈਨੇਡਾ ਨਾਟਕੀ ਢੰਗ ਨਾਲ ਆਪਣੀ ਸੰਪਤੀ ਦਾ ਪਸਾਰ ਕਰਨ ਵਿੱਚ ਕਾਮਯਾਬ ਰਿਹਾ,ਇਹ ਨੀਤੀ ਅਰਥਚਾਰੇ ਨੂੰ ਲੀਹ ਉੱਤੇ ਲਿਆਉਣ ਲਈ ਸੈਂਟਰਲ ਬੈਂਕ (Central Bank) ਵੱਲੋਂ ਕੀਤੀਆਂ ਕੋਸਿ਼ਸ਼ਾਂ ਦਾ ਹੀ ਹਿੱਸਾ ਸੀ,ਇਸ ਸੰਪਤੀ ਦੇ ਪਸਾਰ ਕਾਰਨ ਹੀ ਹੁਣ ਸੈਂਟਰਲ ਬੈਂਕ (Central Bank) ਉੱਤੇ ਬੋਝ ਵੱਧ ਗਿਆ ਹੈ ਤੇ ਬੈਂਕ ਨੂੰ ਸੈਟਲਮੈਂਟ ਬੈਲੈਂਸਿਜ਼ ਕਾਇਮ (Settlement Balances Maintained) ਕਰਕੇ ਸਰਕਾਰੀ ਬਾਂਡ (Government Bonds) ਲਈ ਅਦਾਇਗੀ ਕਰਨੀ ਪਈ।
