
New Delhi, 2nd December 2022,(Sada Channel News):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੇ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ,ਗੋਲਡੀ ਬਰਾੜ (Goldie Brar) ਨੂੰ ਅਮਰੀਕਾ ਤੋਂ ਡਿਟੇਨ ਕਰ ਲਿਆ ਗਿਆ ਹੈ,ਭਗਵੰਤ ਮਾਨ ਨੇ ਕਿਹਾ ਕਿ,ਬਰਾੜ ਨੂੰ ਕੈਲੀਫੋਰਨੀਆ (California) ਤੋਂ ਡਿਟੇਨ (Detain) ਕਰ ਲਿਆ ਹੈ,ਕੈਲੀਫੋਰਨੀਆ ਪੁਲਿਸ (California Police) ਦੇ ਵਲੋਂ ਪੰਜਾਬ ਪੁਲਿਸ (Punjab Police) ਅਤੇ ਭਾਰਤ ਸਰਕਾਰ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੈਲੀਫੋਰਨੀਆ ਪੁਲਿਸ (California Police) ਦੇ ਵਲੋਂ ਪੰਜਾਬ ਪੁਲਿਸ (Punjab Police) ਅਤੇ ਭਾਰਤੀ ਏਜੰਸੀਆਂ ਕੋਲੋਂ ਪੁਛਿਆ ਹੈ ਕਿ,ਦੱਸੋ ਗੋਲਡੀ ਬਰਾੜ (Goldie Brar) ਨੂੰ ਡਿਬੋਟ ਕਰਨਾ ਹੈ ਜਾਂ ਫਿਰ ਇਹ ਵਾਪਸੀ ਕਰਵਾਉਣੀ ਹੈ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੇ ਵਲੋਂ ਇਹ ਵੀ ਕਿਹਾ ਗਿਆ ਕਿ,ਗੋਲਡੀ ਬਰਾੜ (Goldie Brar) ਨੂੰ ਬਹੁਤ ਜਲਦ ਪੰਜਾਬ ਲਿਆਂਦਾ ਜਾਵੇਗਾ ਅਤੇ ਗੋਲਡੀ ਬਰਾੜ (Goldie Brar) ਪੰਜਾਬ ਪੁਲਿਸ (Punjab Police) ਦੀ ਗ੍ਰਿਫਤ ਵਿਚ ਹੋਵੇਗਾ।
