Amritsar ‘ਚ BSF ਦੀ ਵੱਡੀ ਕਾਰਵਾਈ,Drone ਸਮੇਤ 1 ਕਿਲੋ ਹੈਰੋਇਨ ਬਰਾਮਦ

0
229
Amritsar 'ਚ BSF ਦੀ ਵੱਡੀ ਕਾਰਵਾਈ,Drone ਸਮੇਤ 1 ਕਿਲੋ ਹੈਰੋਇਨ ਬਰਾਮਦ

SADA CHANNEL NEWS:-

AMRITSAR,(SADA CHANNEL NEWS):- BSF ਜਵਾਨਾਂ ਨੇ ਡਰੋਨ ਰਾਹੀਂ ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ,ਜਵਾਨਾਂ ਨੇ ਅੱਜ ਤੜਕਸਾਰ 2.35 ਵਜੇ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਰੋਡੇਵਾਲਾ ਕਲਾਂ (Rodewala Clan) ਸਥਿਤ ਬੀਓਪੀ ਵਿੱਚ ਡਰੋਨ ਦੀ ਆਵਾਜ਼ ਸੁਣੀ,ਜਿਸ ਤੋਂ ਬਾਅਦ ਫੌਜੀਆਂ ਵਲੋਂ ਡਰੋਨ ‘ਤੇ ਗੋਲੀਬਾਰੀ ਕੀਤੀ ਗਈ,ਜਾਣਕਾਰੀ ਅਨੁਸਾਰ ਕਰੀਬ 7 ਰਾਉਂਡ ਫਾਇਰ ਕੀਤੇ ਗਏ,ਕੁਝ ਸਮੇਂ ਬਾਅਦ ਆਵਾਜ਼ ਬੰਦ ਹੋ ਗਈ,ਬੀਐਸਐਫ (BSF) ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ,ਸੋਮਵਾਰ ਨੂੰ ਫਿਰ ਚੌਕੀ ਰੋਡੇਵਾਲਾ ਕਲਾਂ ਵਿਖੇ ਕੰਡਿਆਲੀ ਤਾਰ (Barbed Wire) ਦੇ ਪਾਰ ਤਲਾਸ਼ੀ ਮੁਹਿੰਮ ਚਲਾਈ ਗਈ,ਇਸ ਦੌਰਾਨ ਇਸ ਕੰਡਿਆਲੀ ਤਾਰ ਤੋਂ ਅੱਗੇ ਡਰੋਨ ਭਾਰਤੀ ਸਰਹੱਦ ਵਿੱਚ ਖੇਤਾਂ ਵਿੱਚ ਡਿੱਗਿਆ ਮਿਲਿਆ,ਡਰੋਨ (Drone) ਨਾਲ 1 ਕਿਲੋ ਹੈਰੋਇਨ ਦੀ ਇੱਕ ਖੇਪ ਵੀ ਫੜੀ ਗਈ ਸੀ।

LEAVE A REPLY

Please enter your comment!
Please enter your name here