
Brampton, December 5, 2022,(Sada Channel News):- ਕੈਨੇਡਾ ਦੇ ਬਰੈਂਪਟਨ (Brampton) ‘ਚ 21 ਸਾਲਾ ਪੰਜਾਬੀ ਔਰਤ ਪਵਨਪ੍ਰੀਤ ਕੌਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ,ਪੀਲ ਰੀਜਨਲ ਪੁਲਿਸ (Peel Regional Police) ਨੇ ਦੱਸਿਆ ਕਿ ਇਹ ਘਟਨਾ ਰਾਤ 10.40 ਵਜੇ ਦੇ ਕਰੀਬ ਕ੍ਰੈਡਿਟਵਿਊ ਰੋਡ (Creditview Road) ਅਤੇ ਬ੍ਰਿਟਾਨੀਆ ਰੋਡ ਵੈਸਟ (Britannia Road West) ਵਿਖੇ ਇੱਕ ਪੈਟਰੋ-ਕੈਨੇਡਾ ਵਿਖੇ ਵਾਪਰੀ,ਪੁਲਿਸ ਨੇ ਕਿਹਾ ਕਿ ਇੱਕ ਗੈਸ ਸਟੇਸ਼ਨ ਕਰਮਚਾਰੀ,ਜਿਸਦੀ ਬਾਅਦ ਵਿੱਚ ਪਵਨਪ੍ਰੀਤ ਕੌਰ ਵਜੋਂ ਪਛਾਣ ਕੀਤੀ ਗਈ, ਨੂੰ “ਕਈ ਗੋਲੀਆਂ” ਨਾਲ ਮਾਰਿਆ ਗਿਆ ਅਤੇ ਡਾਕਟਰੀ ਸਹਾਇਤਾ ਦੇ ਬਾਵਜੂਦ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
