Punjab ‘ਚ ‘ਭਾਰਤ ਜੋੜੋ ਯਾਤਰਾ’ ਦੀ January ‘ਚ ਹੋਵੇਗੀ Entry,ਕਾਂਗਰਸ ਨੇ CM Bhagwant Mann ਨਾਲ ਕੀਤੀ ਮੁਲਾਕਾਤ

0
255
Punjab ‘ਚ ‘ਭਾਰਤ ਜੋੜੋ ਯਾਤਰਾ’ ਦੀ January ‘ਚ ਹੋਵੇਗੀ Entry,ਕਾਂਗਰਸ ਨੇ CM Bhagwant Mann ਨਾਲ ਕੀਤੀ ਮੁਲਾਕਾਤ

SADA CHANNEL NEWS:-

CHANDIGARH,(SADA CHANNEL NEWS):-  ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅਗਲੇ ਮਹੀਨੇ ਜਨਵਰੀ ‘ਚ ਪੰਜਾਬ ‘ਚ ਪ੍ਰਵੇਸ਼ ਕਰੇਗੀ,ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Punjab Congress President Amarinder Singh Raja Waring) ਸਮੇਤ ਹੋਰ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨਾਲ ਮੁਲਾਕਾਤ ਕਰਕੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਪੰਜਾਬ ਵਿੱਚ ਯਾਤਰਾ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹ ਸਕੇ ਅਤੇ ਆਮ ਆਦਮੀ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਯਾਤਰਾ ਸਬੰਧੀ ਮੰਗ ਪੱਤਰ ਸੌਂਪਿਆ,ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿੱਚ ਪ੍ਰਵੇਸ਼ ਹੋਣ ਵਿੱਚ ਅਜੇ ਕਰੀਬ ਇੱਕ ਮਹੀਨਾ ਬਾਕੀ ਹੈ,10 ਜਨਵਰੀ ਤੋਂ 19 ਜਨਵਰੀ ਤੱਕ ਹਰ ਬਲਾਕ ਅਤੇ ਹਰ ਵਿਧਾਨ ਸਭਾ ਹਲਕੇ (Legislative Assembly Constituency) ਤੋਂ 25 ਤੋਂ 50 ਵਰਕਰ ਰਾਹੁਲ ਗਾਂਧੀ ਨਾਲ ਚੱਲਣਗੇ।

ਇਸ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਹੈ,ਉਨ੍ਹਾਂ ਨੇ ਯਾਤਰਾ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਕੋਆਰਡੀਨੇਟਰਾਂ (Coordinators) ਨਾਲ ਮੀਟਿੰਗ ਕਰਕੇ ਹਰੇਕ ਬਲਾਕ ਤੋਂ 25 ਅਤੇ ਵਿਧਾਨ ਸਭਾ (Legislative Assembly) ਹਲਕੇ ਤੋਂ 50 ਵਰਕਰਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਹੈ,ਪਾਰਟੀ ਇਸ ਗੱਲ ਦੀ ਤਿਆਰੀ ਕਰ ਰਹੀ ਹੈ ਕਿ ਰਾਹੁਲ ਗਾਂਧੀ ਦੇ ਨਾਲ ਲਗਭਗ 5,000 ਵਰਕਰ ਹਰ ਸਮੇਂ ਰਹਿਣ।

ਭਾਰਤ ਜੋੜੋ ਯਾਤਰਾ ਸ਼ੰਭੂ ਬਾਰਡਰ ਤੋਂ ਪੰਜਾਬ ਵਿੱਚ ਪ੍ਰਵੇਸ਼ ਕਰੇਗੀ,ਫਿਰ ਇਹ Rajpura, Sirhind, Khanna, Ludhiana, Jalandhar, Beas, Batala ਤੋਂ ਹੁੰਦੀ ਹੋਈ Pathankot ਜਾਵੇਗੀ,ਇਸ ਦੌਰਾਨ ਖਾਣੇ ਦੇ ਪ੍ਰਬੰਧ ਲਈ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ,ਰਾਹੁਲ ਦੇ ਦੌਰੇ ‘ਚ ਸ਼ੰਭੂ ਬਾਰਡਰ ਤੋਂ ਬਿਆਸ ਤੱਕ ਸਿਰਫ ਜੀ.ਟੀ ਰੋਡ (GT Road) ਦੀ ਵਰਤੋਂ ਕੀਤੀ ਜਾਵੇਗੀ,ਇਸ ਦੌਰਾਨ ਰਾਹੁਲ ਲੁਧਿਆਣਾ,ਜਲੰਧਰ ਅਤੇ ਬਿਆਸ ਵਿਖੇ ਰੁਕਣਗੇ ਅਤੇ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਮੱਥਾ ਟੇਕਣ ਲਈ ਵੀ ਜਾਣਗੇ,ਇਸ ਤੋਂ ਬਾਅਦ ਉਨ੍ਹਾਂ ਨੂੰ ਬਟਾਲਾ ਲਿਜਾਇਆ ਜਾਵੇਗਾ।

LEAVE A REPLY

Please enter your comment!
Please enter your name here