UK ਦੇ ਵਿਦੇਸ਼ੀ ਵਿਦਿਆਰਥੀਆਂ ‘ਚ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ,ਭਾਰਤੀ ਵਿਦਿਆਰਥੀਆਂ ਦੇ Study Visa ਵਿੱਚ 77 ਫ਼ੀਸਦੀ ਵਾਧਾ ਹੋਇਆ

0
264
UK ਦੇ ਵਿਦੇਸ਼ੀ ਵਿਦਿਆਰਥੀਆਂ 'ਚ ਸਭ ਤੋਂ ਵੱਧ ਗਿਣਤੀ ਭਾਰਤੀਆਂ ਦੀ,ਭਾਰਤੀ ਵਿਦਿਆਰਥੀਆਂ ਦੇ ਸਟੱਡੀ ਵੀਜ਼ਿਆਂ ਵਿੱਚ 77 ਫ਼ੀਸਦੀ ਵਾਧਾ ਹੋਇਆ

SADA CHANNEL NEWS:-

NEW DELHI,(SADA CHANNEL NEWS):- ਜਾਰੀ ਹੋਈ ਤਾਜ਼ਾ ਇਮੀਗ੍ਰੇਸ਼ਨ ਸਟੈਟਿਸਟਿਕਸ ਰਿਪੋਰਟ (Immigration Statistics Report) ਅਨੁਸਾਰ ਚੀਨੀ ਨਾਗਰਿਕਾਂ ਨੂੰ ਪਛਾੜਦੇ ਹੋਏ,ਭਾਰਤੀ ਵਿਦਿਆਰਥੀ ਹੁਣ ਯੂ.ਕੇ. (UK) ਵਿੱਚ ਵਿਦੇਸ਼ੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਬਣ ਕੇ ਉੱਭਰੇ ਹਨ,ਅੰਕੜੇ ਦੱਸਦੇ ਹਨ ਕਿ 2019 ਤੋਂ ਬਾਅਦ ਭਾਰਤੀ ਵਿਦਿਆਰਥੀਆਂ ਦੇ ਸਟੱਡੀ ਵੀਜ਼ਿਆਂ ਵਿੱਚ 77 ਫ਼ੀਸਦੀ ਵਾਧਾ ਹੋਇਆ ਹੈ,ਰਿਪੋਰਟ ਦੱਸਦੀ ਹੈ ਕਿ ਸਤੰਬਰ 2021 ਨੂੰ ਖ਼ਤਮ ਹੋਏ ਸਾਲ ਦੇ ਮੁਕਾਬਲੇ (ਸਤੰਬਰ 2022 ਨੂੰ ਖ਼ਤਮ ਹੋਣ ਵਾਲੇ) ਇਸ ਸਾਲ ਵਿੱਚ ਲਗਭਗ 24 ਫ਼ੀਸਦੀ ਜ਼ਿਆਦਾ ਸਟੱਡੀ ਵੀਜ਼ੇ ਜਾਰੀ ਕੀਤੇ ਗਏ।

ਕੁੱਲ ਮਿਲਾ ਕੇ, ਸਤੰਬਰ 2022 ਨੂੰ ਖ਼ਤਮ ਹੋਏ ਸਾਲ ਵਿੱਚ ਮੁੱਖ ਬਿਨੈਕਾਰ ਭਾਰਤੀ ਨਾਗਰਿਕਾਂ ਨੂੰ 127,731 ਗ੍ਰਾਂਟਾਂ ਦਿੱਤੀਆਂ ਗਈਆਂ, ਜੋ ਕਿ 2019 ਵਿੱਚ 34,261 ਦੇ ਮੁਕਾਬਲੇ 93,470 (+273 ਫ਼ੀਸਦੀ) ਵੱਧ ਹਨ,ਭਾਰਤੀਆਂ ਤੋਂ ਬਾਅਦ ਚੀਨੀ ਨਾਗਰਿਕ ਹਨ,ਜਿਨ੍ਹਾਂ ਵਿੱਚ 116,476 ਵੀਜ਼ਾ ਦਿੱਤੇ ਗਏ, 2019 (119,231) ਦੀ ਸੰਖਿਆ ਨਾਲੋਂ 2 ਪ੍ਰਤੀਸ਼ਤ ਘੱਟ,ਅਗਲਾ ਸਥਾਨ ਹੈ ਨਾਈਜੀਰੀਅਨ ਨਾਗਰਿਕਾਂ ਦਾ, ਜਿਨ੍ਹਾਂ ਨੇ 44,162 (+650 ਫ਼ੀਸਦੀ) ਤੋਂ 50,960 ਤੱਕ ਸਪਾਂਸਰਡ ਸਟੱਡੀ ਵੀਜ਼ਿਆਂ ਵਿੱਚ ਵੱਡਾ ਵਾਧਾ ਦਰਜ ਕੀਤਾ,ਯੂ.ਕੇ. (UK) ਵਿੱਚ ਸਪਾਂਸਰਡ ਸਟੱਡੀ ਵੀਜ਼ਿਆਂ (Sponsored Study Visas) ਦੀ ਸੂਚੀ ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਵੀ ਸਿਖਰਲੇ 5 ਦੇਸ਼ਾਂ ਵਿੱਚ ਸ਼ਾਮਲ ਹਨ। 

ਅੰਕੜੇ ਇਹ ਵੀ ਦੱਸਦੇ ਹਨ ਕਿ 2010 ਅਤੇ ਜੂਨ 2022 ਨੂੰ ਖ਼ਤਮ ਹੋਣ ਵਾਲੇ ਸਮੇਂ ‘ਚ ਯੂ.ਕੇ. (UK) ਵਿੱਚ ਵਿਦੇਸ਼ੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਮੂਹ ਚੀਨੀ ਨਾਗਰਿਕਾਂ ਦਾ ਸੀ,ਕੋਰੋਨਾ ਮਹਾਮਾਰੀ 2020 ਤੋਂ ਬਾਅਦ ਚੀਨੀ ਨਾਗਰਿਕਾਂ ਦੀ ਗਿਣਤੀ ਲਗਭਗ ਅੱਧੀ (-56 ਪ੍ਰਤੀਸ਼ਤ) ਘਟ ਕੇ 51,909 ਹੋ ਗਈ,ਹਾਲਾਂਕਿ,ਭਾਰਤੀ,ਨਾਈਜੀਰੀਅਨ,ਪਾਕਿਸਤਾਨ ਅਤੇ ਬੰਗਲਾਦੇਸ਼ ਸਾਰੇ 2019 ਦੇ ਮੁਕਾਬਲੇ ਤਿੰਨ ਗੁਣਾ ਵਧੇ ਹਨ,ਯੂ.ਕੇ. ਇਮੀਗ੍ਰੇਸ਼ਨ (UK Immigration) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ,ਕੁੱਲ ਸਪਾਂਸਰਡ ਸਟੱਡੀ ਗ੍ਰਾਂਟਾਂ (Sponsored Study Grants) ਵਿੱਚੋਂ ਅੱਧੇ (51 ਪ੍ਰਤੀਸ਼ਤ) ਇਕੱਲੇ ਚੀਨੀ ਅਤੇ ਭਾਰਤੀ ਹਨ।

LEAVE A REPLY

Please enter your comment!
Please enter your name here