ਮੋਗਾ ਦੀ ਰਹਿਣ ਵਾਲੀ ਔਰਤ ਦੀ Canada ‘ਚ ਸੜਕ ਹਾਦਸੇ ਦੌਰਾਨ ਮੌਤ, ਇਲਾਕੇ ‘ਚ ਸੋਗ ਦੀ ਲਹਿਰ

0
269
ਮੋਗਾ ਦੀ ਰਹਿਣ ਵਾਲੀ ਔਰਤ ਦੀ Canada 'ਚ ਸੜਕ ਹਾਦਸੇ ਦੌਰਾਨ ਮੌਤ, ਇਲਾਕੇ 'ਚ ਸੋਗ ਦੀ ਲਹਿਰ

Sada Channel News:-

Winnipeg,(Sada Channel News):-  ਮੋਗਾ ਦੇ ਪਿੰਡ ਰੌਲੀ ਦੀ ਵਸਨੀਕ ਸਰਬਜੀਤ ਕੌਰ ਦੀ ਕੈਨੇਡਾ (Canada) ਦੇ ਵਿਨੀਪੈੱਗ (Winnipeg) ‘ਚ ਇਕ ਭਿਆਨਕ ਸੜਕ ਹਾਦਸੇ ਦਰਮਿਆਨ ਦੁਖਦਾਈ ਮੌਤ ਹੋਣ ਦਾ ਪਤਾ ਲੱਗਾ ਹੈ,ਜਾਣਕਾਰੀ ਅਨੁਸਾਰ ਸਰਬਜੀਤ ਕੌਰ ਬੀਤੇ ਕੱਲ੍ਹ ਆਪਣੇ ਕੰਮ ਤੋਂ ਵਾਪਿਸ ਆਪਣੀ ਕਾਰ ‘ਤੇ ਘਰ ਪਰ ਰਹੀ ਸੀ,ਗਲਤ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਗੱਡੀ ਨੇ ਸਰਬਜੀਤ ਕੌਰ ਦੀ ਗੱਡੀ ਨੂੰ ਟੱਕਟ ਮਾਰ ਦਿੱਤੀ,ਇਸ ਟੱਕਰ ਦੌਰਾਨ ਸਰਬਜੀਤ ਕੌਰ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਗਈ,ਮ੍ਰਿਤਕ ਸਰਬਜੀਤ ਕੌਰ ਮੋਗਾ ਨਜ਼ਦੀਕ ਪਿੰਡ ਰੌਲੀ ਵਿਚ ਵਿਆਹੀ ਹੋਈ ਸੀ,ਉਹ 2012 ਵਿਚ ਆਪਣੇ ਪਤੀ ਦੋ ਬੱਚਿਆਂ ਨਾਲ ਪੀਆਰ ਤੇ ਵਿੰਨੀਪੈਗ ਕੈਨੇਡਾ (Winnipeg Canada) ਗਈ ਸੀ,ਇਸ ਦੁਖਦਾਈ ਘਟਨਾ ਨਾਲ ਪਿੰਡ ਰੌਲੀ ਵਿਚ ਮਾਤਮ ਦਾ ਮਹੋਲ ਛਾ ਗਿਆ।

LEAVE A REPLY

Please enter your comment!
Please enter your name here