ਸੰਤ ਸੀਚੇਵਾਲ ਨੇ ਦੇਸ਼ ਵਿੱਚ ਪਾਣੀ ਦੀ ਹੋ ਰਹੀ ਬਰਬਾਦੀ ਦਾ ਮੁੱਦਾ ਰਾਜ ਸਭਾ ਵਿੱਚ ਚੁੱਕਿਆ

0
257
ਸੰਤ ਸੀਚੇਵਾਲ ਨੇ ਦੇਸ਼ ਵਿੱਚ ਪਾਣੀ ਦੀ ਹੋ ਰਹੀ ਬਰਬਾਦੀ ਦਾ ਮੁੱਦਾ ਰਾਜ ਸਭਾ ਵਿੱਚ ਚੁੱਕਿਆ

Sada Channel News:-

ਜਲੰਧਰ ਦੇ ਬਸਤੀ ਪੀਰਦਾਦ ਦੇ 50 ਐਮ.ਐਲ.ਡੀ ਟਰੀਟਮੈਂਟ ਪਲਾਂਟ ਫੇਲ੍ਹ ਹੋਣ ਦਾ ਮੁੱਦਾ ਪਾਰਲੀਮੈਂਟ ਵਿੱਚ ਗੂੰਜਿਆ
ਸੰਤ ਸੀਚੇਵਾਲ ਨੇ ਦੇਸ਼ ਵਿੱਚ ਪਾਣੀ ਦੀ ਹੋ ਰਹੀ ਬਰਬਾਦੀ ਦਾ ਮੁੱਦਾ ਰਾਜ ਸਭਾ ਵਿੱਚ ਚੁੱਕਿਆ
ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਕੀਤੀ ਮੰਗ

Sultanpur Lodhi, 12 December 2022,(Sada Channel News):-  ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Rajya Sabha member Sant Balbir Singh Seechewal) ਨੇ ਅੱਜ ਸਰਦ ਰੁੱਤ ਦੇ ਚਲ ਰਹੇ ਸ਼ੈਸ਼ਨ ਦੌਰਾਨ ਪਾਰਲੀਮੈਂਟ ਵਿੱਚ ਪਾਣੀ ਦੀ ਹੋ ਰਹੀ ਬਰਬਾਦੀ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ,ਰਾਜ ਸਭਾ ਦੇ ਸਦਨ ਵਿੱਚ ਪਾਣੀ ਦੀ ਹੋ ਰਹੀ ਬਰਬਾਦੀ ਲਈ ਅਧਿਕਾਰੀਆਂ ਨੂੰ ਜੁੰਮੇਵਾਰ ਦੱਸਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।

ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ (Rajya Sabha Chairman Jagdeep Dhankhar) ਨੂੰ ਮੁਖਾਤਿਬ ਹੁੰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਰਾਸ਼ਟਰੀ ਨੀਤੀ ਅਨੁਸਾਰ ਸ਼ਹਿਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਤੀ ਵਿਅਕਤੀ 135 ਲੀਟਰ ਪ੍ਰਤੀ ਦਿਨ ਤੈਅ ਕੀਤੀ ਗਈ ਹੈ,ਇਸ ਦੇ ਅਧਾਰ ‘ਤੇ ਟਰੀਟਮੈਂਟ ਪਲਾਂਟਾਂ (Treatment Plants) ਦੇ ਡਿਜ਼ਾਈਨ ਤਿਆਰ ਕੀਤੇ ਜਾਂਦੇ ਹਨ,ਪਰ ਅਸਲ ਵਿੱਚ ਇਹ ਸਪਲਾਈ 250 ਲੀਟਰ ਤੋਂ ਲੈ ਕੇ 300 ਲੀਟਰ ਤੱਕ ਕੀਤੀ ਜਾ ਰਹੀ ਹੈ ਜਿਸ ਕਾਰਨ ਟਰੀਟਮੈਂਟ ਪਲਾਂਟ ਫੇਲ੍ਹ ਹੋ ਰਹੇ ਹਨ।

ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Rajya Sabha member Sant Balbir Singh Seechewal) ਨੇ ਸਦਨ ਵਿੱਚ ਜਲੰਧਰ ਦੇ ਬਸਤੀ ਪੀਰਦਾਦ ਵਿੱਚ ਲੱਗੇ 50 ਐਮ.ਐਲ.ਡੀ (M.L.D) ਦੇ ਟਰੀਟਮੈਂਟ ਪਲਾਂਟ (Treatment Plant) ਦਾ ਜ਼ਿਕਰ ਕਰਦਿਆ ਕਿਹਾ ਕਿ ਇਹ ਪਲਾਂਟ 5 ਜੂਨ 2014 ਨੂੰ ਚਾਲੂ ਕੀਤਾ ਗਿਆ ਸੀ ਤੇ ਇਹ ਪਲਾਂਟ ਨੇ 2025 ਤੱਕ ਸਾਰੇ ਸ਼ਹਿਰ ਦੇ ਗੰਦੇ ਪਾਣੀ ਨੂੰ ਟ੍ਰੀਟ ਕਰਨਾ ਸੀ,ਪਰ ਪੀਣ ਵਾਲੇ ਪਾਣੀ ਦੀ ਸਪਲਾਈ ਦੁੱਗਣੀ ਹੋਣ ਕਾਰਨ ਸੀਵਰੇਜ ਦੇ ਪਾਣੀ ਦੀ ਮਾਤਰਾ ਵੱਧ ਗਈ ਅਤੇ ਪਲਾਂਟ 2016 ਵਿੱਚ ਫੇਲ੍ਹ ਹੋ ਗਿਆ,ਉਹਨਾਂ ਕਿਹਾ ਕਿ ਏਹੋ ਜਿਹੇ ਹਾਲਾਤ ਦੇਸ਼ ਦੇ ਲਗਭਗ ਸਾਰੇ ਟਰੀਟਮੈਂਟ ਪਲਾਂਟ ਦੇ ਹਨ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਪ੍ਰਤੀ ਨਾ ਤਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੀ ਜਵਾਬਦੇਹੀ ਤੈਅ ਹੋ ਰਹੀ ਹੈ ਅਤੇ ਨਾ ਹੀ ਇਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਸਭ ਲਈ ਜ਼ਿੰਮੇਵਾਰ ਵਾਟਰ ਸਪਲਾਈ ਵਿਭਾਗ ਦੀ ਮਿਸ ਮੈਨਜਮੈਂਟ ਹੈ,ਟਰੀਟਮੈਂਟ ਪਲਾਂਟਾਂ ‘ਤੇ ਖਰਚ ਕੀਤੇ ਗਏ ਕਰੋੜਾਂ ਰੁਪਏ ਵੀ ਵਿਅਰਥ ਜਾ ਰਹੇ ਹਨ,ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Rajya Sabha member Sant Balbir Singh Seechewal) ਨੇ ਮੰਗ ਕੀਤੀ ਕਿ ਪੀਣ ਵਾਲਾ ਪਾਣੀ ਸਾਰਿਆਂ ਲਈ ਉਪਲਬਧ ਹੋਵੇ ਅਤੇ ਕੇਂਦਰ ਅਤੇ ਰਾਜ ਦੀਆ ਸਰਕਾਰਾਂ ਆਪਣੀ ਜ਼ੁਮੇਵਾਰੀ ਪਹਿਲ ਦੇ ਆਧਾਰ ‘ਤੇ ਨਿਭਾਉਣ ਅਤੇ ਰਾਸ਼ਟਰੀ ਨੀਤੀ ਅਨੁਸਾਰ ਸ਼ਹਿਰਾਂ ਵਿਚ 135 ਲੀਟਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਪਾਣੀ ਦੀ ਸਪਲਾਈ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਟਰੀਟਮੈਂਟ ਪਲਾਂਟ ਫੇਲ੍ਹ ਨਾ ਹੋਣ ਅਤੇ ਦਰਿਆਵਾਂ ਵਿੱਚ ਵਹਾਏ ਜਾ ਰਹੇ ਗੰਦੇ ਪਾਣੀ ਨੂੰ ਰੋਕਿਆ ਜਾ ਸਕੇ,ਪੂਰਾ ਦੇਸ਼ ਪਹਿਲਾਂ ਹੀ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ,ਇਸ ਲਈ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾਵੇ।

LEAVE A REPLY

Please enter your comment!
Please enter your name here