ਸਿੱਖਾਂ ਨੂੰ ਮਿਲੀ ਪਾਕਿਸਤਾਨ ‘ਚ ਵੱਖਰੀ ਪਛਾਣ,ਜਨਗਣਨਾ ਫਾਰਮ ‘ਚ ਕੀਤੀ ਸੋਧ,ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਵਲੋਂ ਵੱਖਰੀ ਪਛਾਣ ਦੇਣ ਦਾ ਫ਼ੈਸਲਾ ਕੀਤਾ

0
223
ਸਿੱਖਾਂ ਨੂੰ ਮਿਲੀ ਪਾਕਿਸਤਾਨ 'ਚ ਵੱਖਰੀ ਪਛਾਣ,ਜਨਗਣਨਾ ਫਾਰਮ 'ਚ ਕੀਤੀ ਸੋਧ,ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਵਲੋਂ ਵੱਖਰੀ ਪਛਾਣ ਦੇਣ ਦਾ ਫ਼ੈਸਲਾ ਕੀਤਾ

Sada Channel News:-

Lahore,14 December 2022,(Sada Channel News):-  ਪਾਕਿਸਤਾਨ (Pakistan) ਵਿਚ ਸਿੱਖਾਂ ਨੂੰ ਪਾਕਿਸਤਾਨ ਦੀ ਸੁਪਰੀਮ ਕੋਰਟ (Supreme Court) ਦੇ ਵਲੋਂ ਵੱਖਰੀ ਪਛਾਣ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਹੁਣ ਮਰਦਮਸ਼ੁਮਾਰੀ ਸਮੇਂ ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮੰਨਿਆ ਤਾਂ ਜਾਵੇਗਾ ਹੀ,ਨਾਲ ਹੀ ਉਨ੍ਹਾਂ ਵਾਸਤੇ ਵੱਖਰੇ ਖ਼ਾਨੇ ਵੀ ਦਰਜ ਕੀਤੇ ਜਾਣਗੇ,ਹੁਣ ਤੱਕ ਸਿੱਖ ਭਾਈਚਾਰੇ ਦੀ ਗਿਣਤੀ ਹੋਰ ਧਰਮਾਂ ਦੇ ਨਾਮ ਹੇਠ ਇਕ ਕਾਲਮ ਵਿਚ ਹੁੰਦੀ ਸੀ,ਜਿਸ ਕਾਰਨ ਸਿੱਖ ਭਾਈਚਾਰੇ ਦੀ ਸਹੀ ਗਿਣਤੀ ਬਾਰੇ ਅੰਕੜੇ ਨਹੀਂ ਸਨ,ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨੂੰ ਇਹ ਹੱਕ ਲੰਮੀ ਲੜਾਈ ਮਗਰੋਂ ਪ੍ਰਾਪਤ ਹੋਇਆ ਹੈ।

ਪਾਕਿਸਤਾਨ (Pakistan) ਦੇ ਸੁਪਰੀਮ ਕੋਰਟ (Supreme Court) ਦੇ ਦਿਸ਼ਾ-ਨਿਰਦੇਸ਼ਾਂ ’ਤੇ ਇਹ ਫ਼ੈਸਲਾ ਲਿਆ ਗਿਆ ਹੈ ਜਿਸ ਤਹਿਤ ਪਾਕਿਸਤਾਨ ਅੰਕੜਾ ਬਿਊਰੋ ਵੱਲੋਂ ਮਰਦਮਸ਼ੁਮਾਰੀ ਫਾਰਮ (Census Form) ਵਿਚ ਸਿੱਖਾਂ ਦੀ ਗਿਣਤੀ ਵਾਸਤੇ ਸਿੱਖ ਭਾਈਚਾਰੇ ਨੂੰ ਇਕ ਵੱਖਰੇ ਖਾਨੇ ਵਿਚ ਦਰਜ ਕੀਤਾ ਜਾਵੇਗਾ,ਇਥੇ ਦੱਸਣਾ ਬਣਦਾ ਹੈ ਕਿ,ਇਸ ਤੋਂ ਪਹਿਲਾਂ ਬਾਕੀ ਕੌਮਾਂ ਵਿੱਚ ਸਿੱਖਾਂ ਨੂੰ ਆਪਣੀ ਪਛਾਣ ਦੱਸਣੀ ਪੈਂਦੀ ਸੀ,ਜਦੋਂਕਿ ਹੁਣ ਸੁਪਰੀਮ ਕੋਰਟ ਨੇ ਜਨਗਣਨਾ ਵਿਚ ਸੋਧ ਕਰਕੇ ਸਿੱਖਾਂ ਲਈ ਵੱਖਰਾ ਕਾਲਮ ਬਣਾ ਦਿੱਤਾ ਗਿਆ ਹੈ।

Image
Image

LEAVE A REPLY

Please enter your comment!
Please enter your name here