ਹੁਸ਼ਿਆਰਪੁਰ ਟੋਲ ਪਲਾਜ਼ਾ ‘ਤੇ ਕਿਸਾਨਾਂ ਤੇ ਮੁਲਾਜ਼ਮਾਂ ਵਿਚਾਲੇ ਗਰਮਾਇਆ ਮਾਹੌਲ,ਭਾਰੀ ਪੁਲਿਸ ਤਾਇਨਾਤ

0
322
ਹੁਸ਼ਿਆਰਪੁਰ ਟੋਲ ਪਲਾਜ਼ਾ ‘ਤੇ ਕਿਸਾਨਾਂ ਤੇ ਮੁਲਾਜ਼ਮਾਂ ਵਿਚਾਲੇ ਗਰਮਾਇਆ ਮਾਹੌਲ, ਭਾਰੀ ਪੁਲਿਸ ਤਾਇਨਾਤ

Sada Channel News:-

Hoshiarpur,(Sada Channel News):- ਹੁਸ਼ਿਆਰਪੁਰ ਅਧੀਨ ਪੈਂਦੇ ਚੌਲਾਂਗ ਵਿਖੇ ਜਲੰਧਰ-ਪਠਾਨਕੋਟ ਹਾਈਵੇਅ (Jalandhar-Pathankot Highway) ‘ਤੇ ਲੱਗੇ ਟੋਲ ਪਲਾਜ਼ਾ (Toll Plaza) ‘ਤੇ ਸਥਿਤੀ ਤਣਾਅਪੂਰਨ ਬਣ ਗਈ ਹੈ,ਇਥੇ ਕਿਸਾਨ ਜਥੇਬੰਦੀ ਅਤੇ ਟੋਲ ਪਲਾਜ਼ਾ ’ਤੇ ਕੰਮ ਕਰਦੇ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰ ਆਹਮੋ-ਸਾਹਮਣੇ ਹੋ ਗਏ ਹਨ,ਅੱਜ ਜਦੋਂ ਕਿਸਾਨ ਆਪਣੇ ਤੈਅ ਸਮੇਂ ਅਨੁਸਾਰ ਟੋਲ ਪਲਾਜ਼ਾ ਬੰਦ ਕਰਵਾਉਣ ਲਈ ਪੁੱਜੇ ਤਾਂ ਮੁਲਾਜ਼ਮ ਵੀ ਅੱਗੇ ਆ ਗਏ ਅਤੇ ਜ਼ੋਰ ਦੇ ਕੇ ਕਿਹਾ ਕਿ ਉਹ ਟੋਲ ਪਲਾਜ਼ਾ ਬੰਦ ਨਹੀਂ ਹੋਣ ਦੇਣਗੇ।

ਮੌਕੇ ‘ਤੇ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ,ਪੁਲਿਸ ਨੇ ਕਿਸਾਨਾਂ ਨੂੰ ਸੜਕ ਦੇ ਇੱਕ ਪਾਸੇ ਰੱਖਿਆ ਹੋਇਆ ਹੈ ਅਤੇ ਫਿਲਹਾਲ ਟੋਲ ਪਲਾਜ਼ਾ ਬੰਦ ਨਹੀਂ ਕੀਤਾ ਗਿਆ। ਉਥੇ ਤਾਇਨਾਤ ਮੁਲਾਜ਼ਮਾਂ ਵੱਲੋਂ ਟੋਲ ਪਲਾਜ਼ਾ ’ਤੇ ਨਿਕਲਣ ਵਾਲੇ ਵਾਹਨਾਂ ਦੀਆਂ ਫੀਸਾਂ ਕੱਟੀਆਂ ਜਾ ਰਹੀਆਂ ਹਨ,ਚੌਲਾਂਗ ਟੋਲ ਪਲਾਜ਼ਾ ’ਤੇ ਤਾਇਨਾਤ ਮੁਲਾਜ਼ਮਾਂ ਨੇ ਕਿਸਾਨਾਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ,ਚੌਲਾਂਗ ਵਿੱਚ ਕਿਸਾਨ ਆਗੂਆਂ ਨੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੂੰ ਟੋਲ ਬੰਦ ਕਰਨ ਲਈ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਮੁਲਾਜ਼ਮਾਂ ਨੇ ਕਿਹਾ ਕਿ ਉਹ ਮਰਨ ਲਈ ਤਿਆਰ ਹਨ,ਪਰ ਉਹ ਟੋਲ ਬੰਦ ਨਹੀਂ ਹੋਣ ਦੇਣਗੇ,ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇ ਟੋਲ ਪਲਾਜ਼ਾ ਬੰਦ ਹੋਵੇਗਾ ਤਾਂ ਉਹ ਕਿੱਥੇ ਜਾਣਗੇ,ਇੱਥੋਂ ਮਿਲਣ ਵਾਲੀ ਤਨਖ਼ਾਹ ‘ਤੇ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਚਲਦਾ ਹੈ।

ਇਸ ਦੌਰਾਨ ਟੋਲ ਨਾ ਬੰਦ ਕਰਨ ’ਤੇ ਜ਼ੋਰ ਦੇਣ ਵਾਲੇ ਕਿਸਾਨ ਆਗੂਆਂ ਨੇ ਵੀ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਰੁਜ਼ਗਾਰ ਕਿਧਰੇ ਵੀ ਨਹੀਂ ਜਾਵੇਗਾ,ਜੇ ਠੇਕੇ ‘ਤੇ ਟੋਲ ਪਲਾਜ਼ਾ ਚਲਾਉਣ ਵਾਲੀ ਕੰਪਨੀ ਉਨ੍ਹਾਂ ਨੂੰ ਤਨਖਾਹ ਨਹੀਂ ਦਿੰਦੀ ਅਤੇ ਨੌਕਰੀ ਤੋਂ ਕੱਢਦੀ ਹੈ ਤਾਂ ਉਹ ਉਨ੍ਹਾਂ ਦਾ ਸਾਥ ਦੇਣਗੇ,ਨਾਲ ਬੈਠ ਕੇ ਕੰਪਨੀ ਵਿਰੁੱਧ ਮੋਰਚਾ ਖੋਲ੍ਹਣਗੇ ਪਰ ਮੁਲਾਜ਼ਮਾਂ ਨੇ ਕਿਸਾਨਾਂ ਦੀ ਇਹ ਪੇਸ਼ਕਸ਼ ਵੀ ਨਹੀਂ ਮੰਨੀ,ਚੌਲਾਂਗ ਟੋਲ ਪਲਾਜ਼ਾ ‘ਤੇ ਤਾਇਨਾਤ ਮੁਲਾਜ਼ਮਾਂ ਦਾ ਸਾਥ ਦੇਣ ਲਈ ਉਨ੍ਹਾਂ ਦੇ ਪਰਿਵਾਰ ਵੀ ਉਥੇ ਪਹੁੰਚੇ ਹੋਏ ਹਨ,ਕਿਸਾਨਾਂ ਦੀ ਹੜਤਾਲ ਦਾ ਵਿਰੋਧ ਕਰਨ ਲਈ ਮੁਲਾਜ਼ਮਾਂ ਦੇ ਰਿਸ਼ਤੇਦਾਰ ਵੀ ਟੋਲ ’ਤੇ ਇਕੱਠੇ ਹੋ ਗਏ ਹਨ,ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਈਆਂ ਹਨ,ਮੁਲਾਜ਼ਮਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਦੇ ਅੰਦੋਲਨ ਅਤੇ ਕੋਰੋਨਾ ਮਹਾਮਾਰੀ ਕਾਰਨ ਭਾਰੀ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪਿਆ ਸੀ,ਹੁਣ ਉਹ ਸਮਝੌਤਾ ਨਹੀਂ ਕਰੇਗਾ।

LEAVE A REPLY

Please enter your comment!
Please enter your name here