PRTC ਅਤੇ Punbus ਦੇ ਕੱਚੇ ਮੁਲਾਜ਼ਮਾਂ ਨੇ ਕੀਤਾ ਬੱਸਾਂ ਦਾ ਚੱਕਾ ਜਾਮ

0
96
PRTC ਅਤੇ Punbus ਦੇ ਕੱਚੇ ਮੁਲਾਜ਼ਮਾਂ ਨੇ ਕੀਤਾ ਬੱਸਾਂ ਦਾ ਚੱਕਾ ਜਾਮ

Sada Channel News:-

Chandigarh, December 16, 2022,(Sada Channel News):-  ਪੀ ਆਰ ਟੀ ਸੀ ਅਤੇ ਪਨਬੱਸ (PRTC And Punbus) ਦੇ ਕੱਚੇ ਮੁਲਾਜ਼ਮਾਂ ਨੇ ਅੱਜ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰ ਦਿੱਤਾ ਹੈ,ਇਹ ਮੁਲਾਜ਼ਮ ਸਰਕਾਰ ਵੱਲੋਂ ਆਊਟ ਸੋਰਸ ’ਤੇ ਮੁਲਾਜ਼ਮਾਂ ਦੀ ਭਰਤੀ ਦੇ ਖਿਲਾਫ ਸੰਘਰਸ਼ ਕਰ ਰਹੇ ਹਨ,ਉਹਨਾਂ ਕਿਹਾ ਕਿ ਸਰਕਾਰ ਡ੍ਰਾਈਵਰਾਂ ਨੂੰ 9100 ਰੁਪਏ ਪ੍ਰਤੀ ਮਹੀਨਾ ’ਤੇ ਰੱਖ ਰਹੀ ਹੈ ਜਿਸ ਨਾਲ ਮੁਲਾਜ਼ਮਾਂ ਦਾ ਗੁਜ਼ਾਰਾ ਸੰਭਵ ਨਹੀਂ ਹੈ,ਉਹਨਾਂ ਦੱਸਿਆ ਕਿ ਕੁਝ ਡ੍ਰਾਈਵਰਾਂ ਨੂੰ ਨੰਗਲ ਤੇ ਰੋਪੜ ਡਿਪੂ (Nangal And Ropar Depot) ਵਿਚ ਜੁਆਇਨ ਕਰਵਾਇਆ ਗਿਆ ਹੈ ਜਿਸਦਾ ਵਿਰੋਧ ਕਰਦਿਆਂ ਅੱਜ ਚੱਕਾ ਜਾਮ ਕੀਤਾ ਗਿਆ ਹੈ,ਮੁਲਾਜ਼ਮ ਮੰਗ ਕਰ ਰਹੇ ਹਨ ਕਿ ਅਨਟ੍ਰੇਨਡ ਡਰਾਈਵਰ (Untrained Driver) ਰੱਖਣ ਦੀ ਥਾਂ ਸਰਕਾਰ ਸਹੀ ਤਰੀਕੇ ਡ੍ਰਾਈਵਰਾਂ ਦੀ ਭਰਤੀ ਕਰੇ।

LEAVE A REPLY

Please enter your comment!
Please enter your name here