PUNJAB WEATHER NEWS:- ਪੰਜਾਬ ‘ਚ ਸੀਤ ਲਹਿਰ ਚੱਲਣ ਨਾਲ ਵਧੀ ਠੰਡ,ਮੌਸਮ ਵਿਭਾਗ ਨੇ ਜਾਰੀ ਕੀਤਾ Yellow Alert

0
118
PUNJAB WEATHER NEWS:- ਪੰਜਾਬ ‘ਚ ਸੀਤ ਲਹਿਰ ਚੱਲਣ ਨਾਲ ਵਧੀ ਠੰਡ,ਮੌਸਮ ਵਿਭਾਗ ਨੇ ਜਾਰੀ ਕੀਤਾ Yellow Alert

SADA CHANNEL NEWS:-

CHANDIGARH,(SADA CHANNEL NEWS):- PUNJAB WEATHER NEWS:- ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਨਾਲ ਚੰਡੀਗੜ੍ਹ ਸਣੇ ਪੂਰੇ ਟ੍ਰਾਇਸਿਟੀ ਨਾਲ ਤਾਪਮਾਨ ਡਿਗਣ ਲੱਗਾ ਹੈ,ਬੁੱਧਵਾਰ ਰਾਤ ਦਾ ਤਾਪਮਾਨ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਹੈ,ਦਿਨ ਦਾ ਤਾਪਮਾਨ 22.9 ਡਿਗਰੀ ਸੈਲਸੀਅਸ ਰਿਕਾਰਡ ਹੋਇਆ,ਪੰਜਾਬ ਦੇ ਇਲਾਕਿਆਂ ਵਿਚ ਅਗਲੇ ਤਿੰਨ ਦਿਨ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ,ਹਰਿਆਣਾ ਵਿਚ ਫਿਲਹਾਲ ਮੌਸਮ ਵਿਚ ਕੋਈ ਬਦਲਾਅ ਦਾ ਸੰਕੇਤ ਨਹੀਂ ਹੈ,ਚੰਡੀਗੜ੍ਹ ਮੌਸਮ ਵਿਭਾਗ (Chandigarh Meteorological Department) ਮੁਤਾਬਕ ਅਗਲੇ ਕੁਝ ਦਿਨਾਂ ਵਿਚ ਰਾਤ ਤੇ ਦਿਨ ਦੇ ਤਾਪਮਾਨ ਵਿਚ 2 ਤੋਂ 3 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ,ਦਿਨ ਵਿਚ ਮੌਸਮ ਸਾਫ ਰਹੇਗਾ,ਧੁੱਪ ਨਿਕਲੇਗੀ ਪਰ ਨਾਲ ਹੀ ਠੰਡੀਆਂ ਹਵਾਵਾਂ ਵੀ ਚੱਲਣਗੀਆਂ,ਇਸ ਨਾਲ ਸਵੇਰੇ ਤੇ ਸ਼ਾਮ ਦੇ ਤਾਪਮਾਨ ਵਿਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

ਪਹਾੜਾਂ ਵਿਚ ਮੌਸਮ ਸਾਫ ਹੈ,ਦਿਨ ਵਿਚ ਧੁੱਪ ਨਿਕਲ ਰਹੀ ਹੈ,ਇਸ ਨਾਲ ਤਾਪਮਾਨ ਸਾਧਾਰਨ ਤੋਂ ਵਧ ਦਰਜ ਕੀਤੇ ਜਾ ਰਹੇ ਹਨ,ਰਾਤ ਦੇ ਸਮੇਂ ਪਹਾੜੀ ਖੇਤਰਾਂ ਵਿਚ ਗਰਮ ਹਵਾਵਾਂ ਠੰਡੀਆਂ ਹਵਾਵਾਂ ਵਿਚ ਬਦਲੀਆਂ ਹਨ,ਇਸ ਕਾਰਨ ਮੈਦਾਨੀ ਖੇਤਰਾਂ ਵਿਚ ਸਵੇਰੇ ਤੇ ਸ਼ਾਮ ਜ਼ਿਆਦਾ ਠੰਡ ਮਹਿਸੂਸ ਕੀਤੀ ਜਾ ਰਹੀ ਹੈ,ਮੌਸਮ ਵਿਭਾਗ ਨੇ ਪੰਜਾਬ ਵਿਚ ਅਗਲੇ ਦੋ ਦਿਨ ਯੈੱਲੋ ਅਲਰਟ ਜਾਰੀ ਕੀਤਾ ਹੈ,ਸੂਬੇ ਵਿਚ ਸੀਤ ਲਹਿਰ ਚੱਲੇਗੀ ਤੇ ਠੰਡ ਵੀ ਵਧੇਗੀ,ਵੀਰਵਾਰ ਨੂੰ ਪੰਜਾਬ ਦੇ 15 ਜ਼ਿਲ੍ਹਿਆਂ ਵਿਚ ਸੀਤ ਲਹਿਰ ਚੱਲੀ,ਰਾਤ ਦੇ ਤਾਪਮਾਨ ਵਿਚ ਗਿਰਾਵਟ ਜਾਰੀ ਹੈ,ਵੀਰਵਾਰ ਨੂੰ 3.9 ਡਿਗਰੀ ਦੇ ਘੱਟੋ ਘੱਟ ਤਾਪਮਾਨ ਨਾਲ ਰੋਪੜ ਸਭ ਤੋਂ ਠੰਡਾ ਰਿਹਾ।

LEAVE A REPLY

Please enter your comment!
Please enter your name here