ਆਸਟ੍ਰੇਲੀਆ ‘ਚ ਪੰਜਾਬੀ ਨੂੰ ਪਹਿਲੀਆਂ 10 ਭਾਸ਼ਾਵਾਂ ‘ਚ ਕੀਤਾ ਗਿਆ ਸ਼ਾਮਲ,ਸਕੂਲੀ ਵਿਦਿਆਰਥੀ ਵਿਸ਼ੇ ਵਜੋਂ ਪੰਜਾਬੀ ਪੜ੍ਹ ਸਕਣਗੇ

0
282
ਆਸਟ੍ਰੇਲੀਆ ‘ਚ ਪੰਜਾਬੀ ਨੂੰ ਪਹਿਲੀਆਂ 10 ਭਾਸ਼ਾਵਾਂ ‘ਚ ਕੀਤਾ ਗਿਆ ਸ਼ਾਮਲ,ਸਕੂਲੀ ਵਿਦਿਆਰਥੀ ਵਿਸ਼ੇ ਵਜੋਂ ਪੰਜਾਬੀ ਪੜ੍ਹ ਸਕਣਗੇ

SADA CHANNEL NEWS:-

SADA CHANNEL NEWS:- ਆਸਟ੍ਰੇਲੀਆ (Australia) ’ਚ ਦੂਜੇ ਦੇਸ਼ਾਂ ਤੋਂ ਜਾ ਕੇ ਵਸੇ ਲੋਕਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜੀ ਰੱਖਣ ਲਈ ਉਥੋਂ ਦੀ ਸਰਕਾਰ ਨੇ ਮਾਂ ਬੋਲੀ ਨੂੰ ਵਾਧੂ ਵਿਸ਼ੇ ਵਜੋਂ ਮਾਨਤਾ ਦਿੱਤੀ ਹੈ ਅਤੇ ਵਿਦਿਆਰਥੀ ਆਪਣੀ ਮਾਂ ਬੋਲੀ ਦਾ ਵਿਸ਼ਾ ਰੱਖ ਕੇ ਉਸ ਦੀ ਪੜ੍ਹਾਈ ਕਰ ਸਕਦੇ ਹਨ,ਪੰਜਾਬੀ ਭਾਸ਼ਾ (Punjabi Language) ਨੂੰ ਉਥੋਂ ਦੀਆਂ ਪਹਿਲੀਆਂ 10 ਭਾਸ਼ਾਵਾਂ ਵਿਚ ਸ਼ਾਮਲ ਕਰ ਲਿਆ ਗਿਆ ਹੈ,ਇਸ ਪਹਿਲ ਨਾਲ ਹੁਣ ਆਸਟ੍ਰੇਲੀਆ ਵਿਚ ਰਹਿਣ ਵਾਲੇ ਸਕੂਲੀ ਵਿਦਿਆਰਥੀ ਵਿਸ਼ੇ ਵਜੋਂ ਪੰਜਾਬੀ ਪੜ੍ਹ ਸਕਣਗੇ।

ਆਸਟ੍ਰੇਲੀਆ (Australia) ਦੇ ਸਕੂਲਾਂ ਵਿਚ ਪੰਜਾਬੀ ਵਿਸ਼ੇ ਨੂੰ ਵਾਧੂ ਵਿਸ਼ੇ ਵਜੋਂ ਪੜ੍ਹਾਉਣ ਲਈ ਹਫ਼ਤੇ ਦਾ ਆਖ਼ਰੀ ਦਿਨ ਮਿੱਥਿਆ ਗਿਆ ਹੈ,ਅਧਿਆਪਕਾਂ ਵੱਲੋਂ ਹਫ਼ਤੇ ਦੇ ਆਖ਼ਰੀ ਇਕ ਦਿਨ ਪੂਰੇ ਹਫ਼ਤੇ ਦੀ ਪੜ੍ਹਾਈ ਕਰਵਾਈ ਜਾਵੇਗੀ,ਇਸ ਨਾਲ ਵਿਦੇਸ਼ਾਂ ਤੋਂ ਆਏ ਲੋਕ ਆਸਟ੍ਰੇਲੀਆ ’ਚ ਰਹਿ ਕੇ ਵੀ ਆਪਣੀ ਮਾਤ-ਭਾਸ਼ਾ ਨਾਲ ਜੁੜੇ ਰਹਿ ਸਕਦੇ ਹਨ।

ਦੱਸ ਦੇਈਏ ਕਿ ਪੰਜਾਬ ਦੇ ਲੋਕ ਪੁਰਾਣੇ ਸਮੇਂ ਤੋਂ ਹੀ ਵਿਦੇਸ਼ਾਂ ਵਿਚ ਦਿਲਚਸਪੀ ਰੱਖਦੇ ਰਹੇ ਹਨ,ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਵਸੇ ਪੰਜਾਬ ਦੇ ਲੋਕ ਆਪਣੀ ਵੱਖਰੀ ਭਾਸ਼ਾ ਲਈ ਵੀ ਜਾਣੇ ਜਾਂਦੇ ਹਨ,ਇਸ ਲਈ ਵੱਖ-ਵੱਖ ਦੇਸ਼ਾਂ ਵਿਚ ਪੰਜਾਬੀ ਭਾਸ਼ਾ ਨੂੰ ਵੱਖਰੀ ਪਛਾਣ ਦਿੱਤੀ ਗਈ ਹੈ,ਇਸੇ ਦੇ ਮੱਦੇਨਜ਼ਰ ਆਸਟ੍ਰੇਲੀਆ (Australia) ਵੱਲੋਂ ਪੰਜਾਬ ਭਾਸ਼ਾ ਨੂੰ 10 ਭਾਸ਼ਾਵਾਂ ਵਿਚ ਸ਼ਾਮਲ ਕੀਤਾ ਗਿਆ ਹੈ।

LEAVE A REPLY

Please enter your comment!
Please enter your name here