

NEW DELHI,(SADA CHANNEL NEWS):- ਐਸਡੀਐਮ ਰੋਹਿਣੀ ਸ਼ਹਿਜ਼ਾਦ ਆਲਮ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ,ਸੈਕਟਰ-21 ਰੋਹਿਣੀ (Gurdwara Sri Guru Singh Sabha, Sector-21 Rohini) ਵਿਖੇ ਆਉਣ ਵਾਲੀ ਸੰਗਤ ਦੀ ਗਿਣਤੀ,ਖੁੱਲ੍ਹਣ ਦਾ ਸਮਾਂ ਤੇ ਗੁਰੂ ਘਰ ਦੇ ਸਪੀਕਰ ਸਬੰਧੀ ਆਦੇਸ਼ ਵਾਪਸ ਲੈ ਲਿਆ ਹੈ,ਇਸ ਆਦੇਸ਼ ਮਗਰੋਂ ਕੇਜਰੀਵਾਲ ਸਰਕਾਰ ਖਿਲਾਫ ਰੋਸ ਵਧ ਗਿਆ ਸੀ,ਸੋਸ਼ਲ ਮੀਡੀਆ ਉੱਪਰ ਇਸ ਦੀ ਕਾਫੀ ਅਲੋਚਨਾ ਹੋਈ ਸੀ।
ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਏਕਤਾ ਤੇ ਸੋਸ਼ਲ ਮੀਡੀਆ ਸਰਗਰਮੀ ਦੀ ਜਿੱਤ: ਅਸੀਂ ਤੁਗਲਕੀ ਕੇਜਰੀਵਾਲ ਨੂੰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਲੋਕਾਂ ਦੀ ਗਿਣਤੀ ਤੇ ਸਮਾਂ ਸੀਮਤ ਕਰਨ ਵਾਲੇ ਹੁਕਮ ਨੂੰ ਵਾਪਸ ਲੈਣ ਲਈ ਮਜਬੂਰ ਕੀਤਾ,ਦਿੱਲੀ ਦੇ ਮੁੱਖ ਮੰਤਰੀ ਸਿੱਖਾਂ ਨਾਲ ਵਿਤਕਰਾ ਬੰਦ ਕਰਨ,ਅਸੀਂ ਔਰੰਗਜ਼ੇਬ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਅਸੀਂ ਉਸ ਦੀਆਂ ਵੀ ਸਿੱਖ ਵਿਰੋਧੀ ਚਾਲਾਂ ਨੂੰ ਵੀ ਬਰਦਾਸ਼ਤ ਨਹੀਂ ਕਰਾਂਗੇ।
ਦੱਸ ਦਈਏ ਕਿ ਐਸਡੀਐਮ ਰੋਹਿਣੀ ਸ਼ਹਿਜ਼ਾਦ ਆਲਮ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸੈਕਟਰ-21 ਰੋਹਿਣੀ ਵਿਖੇ ਆਉਣ ਵਾਲੀ ਸੰਗਤ ਦੀ ਗਿਣਤੀ,ਖੁੱਲ੍ਹਣ ਦਾ ਸਮਾਂ ਤੇ ਗੁਰੂ ਘਰ ਦੇ ਸਪੀਕਰ ਸਬੰਧੀ ਇੱਕ ਆਦੇਸ਼ ਜਾਰੀ ਕੀਤਾ ਸੀ,ਹਾਸਲ ਜਾਣਕਾਰੀ ਅਨੁਸਾਰ ਐਸਡੀਐਮ ਨੂੰ ਰਿਹਾਇਸ਼ੀ ਇਲਾਕੇ ’ਚ ਗੁਰਦੁਆਰਾ ਸਾਹਿਬ ਬਣਿਆ ਹੋਣ ’ਤੇ ਇਤਰਾਜ਼ ਸੀ।
