
SADA CHANNEL NEWS:- Elon Musk Will Resign : ਅਰਬਪਤੀ ਐਲੋਨ ਮਸਕ ਬਾਰੇ ਇੱਕ ਨਵੀਂ ਖਬਰ ਆਈ ਹੈ ਜੋ ਟਵਿੱਟਰ ਉਪਭੋਗਤਾਵਾਂ ਨੂੰ ਇੰਨਾ ਹੈਰਾਨ ਨਹੀਂ ਕਰੇਗੀ ਕਿਉਂਕ ਉਨ੍ਹਾਂ ਨੇ ਹੀ ਇਸ ਦੇ ਲਈ ਵੋਟ ਕੀਤਾ ਹੈ,ਟਵਿਟਰ ਦੇ ਨਵੇਂ ਸੀਈਓ ਬਹੁਤ ਜਲਦ ਆਪਣੀ ਸੋਸ਼ਲ ਮੀਡੀਆ ਕੰਪਨੀ ਟਵਿਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹਨ,ਅੱਜ ਉਨ੍ਹਾਂ ਨੇ ਇੱਕ ਟਵੀਟ ਰਾਹੀਂ ਇਸ ਗੱਲ ਦਾ ਐਲਾਨ ਕੀਤਾ ਹੈ ਅਤੇ ਲੋਕਾਂ ਦੀ ਰਾਏ ਮੁਤਾਬਕ ਚੱਲਣ ਦਾ ਫੈਸਲਾ ਕੀਤਾ ਹੈ,ਐਲੋਨ ਮਸਕ ਨੇ ਆਪਣੇ ਟਵੀਟ ‘ਚ ਕਿਹਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਕੋਈ ਅਜਿਹਾ ਮੂਰਖ ਵਿਅਕਤੀ ਮਿਲ ਜਾਵੇਗਾ,ਜੋ ਇਹ ਅਹੁਦਾ ਲੈਣ ਦੇ ਯੋਗ ਹੋਵੇਗਾ ਤਾਂ ਉਹ ਤੁਰੰਤ ਅਸਤੀਫਾ ਦੇ ਦੇਣਗੇ,ਇਸ ਤੋਂ ਬਾਅਦ ਉਹ ਸਿਰਫ ਸਾਫਟਵੇਅਰ ਚਲਾਏਗਾ ਅਤੇ ਸਰਵਰ ਟੀਮ ਦੀ ਦੇਖਭਾਲ ਕਰੇਗਾ।
