ਗਿੱਪੀ ਗਰੇਵਾਲ ਨੇ ਬੀਤੇ ਦਿਨੀਂ ਆਪਣੀ ਇਕ ਹੋਰ ਫ਼ਿਲਮ ‘ਮੌਜਾਂ ਹੀ ਮੌਂਜਾਂ’ ਦਾ ਵੀ ਪੋਸਟਰ ਰਿਲੀਜ਼ ਕੀਤਾ ਹੈ

0
23
ਗਿੱਪੀ ਗਰੇਵਾਲ ਨੇ ਬੀਤੇ ਦਿਨੀਂ ਆਪਣੀ ਇਕ ਹੋਰ ਫ਼ਿਲਮ ‘ਮੌਜਾਂ ਹੀ ਮੌਂਜਾਂ’ ਦਾ ਵੀ ਪੋਸਟਰ ਰਿਲੀਜ਼ ਕੀਤਾ ਹੈ

SADA CHANNEL NEWS:-

CHANDIGARH,(SADA CHANNEL NEWS):– ਗਿੱਪੀ ਗਰੇਵਾਲ (Gippy Grewal) ਆਪਣੀਆਂ ਅਗਲੇ ਸਾਲ 2023 ’ਚ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਦੀ ਰਿਲੀਜ਼ ਡੇਟ (Release Date) ਬਾਰੇ ਅਪਣੇ ਫੈਨਸ ਨੂੰ ਲਗਾਤਾਰ ਦੱਸ ਰਹੇ ਹਨ,ਦੱਸ ਦਈਏ ਕਿ ਹਾਲ ਹੀ ’ਚ ਇਕ ਲਾਈਵ ਵੀਡੀਓ ਦੌਰਾਨ ਗਿੱਪੀ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਫ਼ਿਲਮ ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ 8 ਮਾਰਚ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ,8 ਮਾਰਚ ਨੂੰ ਹੋਲੀ ਦਾ ਤਿਉਹਾਰ ਵੀ ਹੈ,ਗਿੱਪੀ ਗਰੇਵਾਲ (Gippy Grewal) ਨੇ ਇਹ ਵੀ ਦੱਸਿਆ ਕਿ ਫ਼ਿਲਮ ਦਾ ਟਰੇਲਰ ਬਹੁਤ ਜਲਦ ਰਿਲੀਜ਼ ਹੋਣ ਜਾ ਰਿਹਾ ਹੈ,ਜਿਸ ਬਾਰੇ ਛੇਤੀ ਹੀ ਦੱਸਿਆ ਜਾਵੇਗਾ,ਇਸ ਦੇ ਨਾਲ ਹੀ ਗਿੱਪੀ ਨੇ ਬੀਤੇ ਦਿਨੀਂ ਆਪਣੀ ਇਕ ਹੋਰ ਫ਼ਿਲਮ ‘ਮੌਜਾਂ ਹੀ ਮੌਂਜਾਂ’ ਦਾ ਵੀ ਪੋਸਟਰ ਰਿਲੀਜ਼ ਕੀਤਾ ਹੈ,ਪੋਸਟਰ ਤੋਂ ਇਹ ਸਾਫ ਹੈ ਕਿ ਫ਼ਿਲਮ ’ਚ ਗਿੱਪੀ ਗਰੇਵਾਲ ਦੇ ਨਾਲ ਬੀਨੂੰ ਢਿੱਲੋਂ ਤੇ ਕਰਮਜੀਤ ਅਨਮੋਲ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ,ਇਸ ਫ਼ਿਲਮ ਨੂੰ ਸਮੀਪ ਕੰਗ ਡਾਇਰੈਕਟ (Seem Kang Direct) ਕਰਨਗੇ,ਜਿਸ ਦੀ ਕਹਾਣੀ ਵੈਭਵ ਤੇ ਸ਼ਰਿਆ ਨੇ ਲਿਖੀ ਹੈ,ਫ਼ਿਲਮ ਨੂੰ ਅਮਰਦੀਪ ਗਰੇਵਾਲ ਵਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here