
New Delhi, December 26, 2022,(Sada Channel News):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ (Guru Gobind Singh Sahib) ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ’ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ,ਇਕ ਟਵੀਟ ਵਿਚ ਉਹਨਾਂ ਕਿਹਾ ਕਿ ਅਸੀਂ ਅੱਜ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਨੂੰ ਨਮਨ ਕਰਦੇ ਹਾਂ,ਅਸੀਂ ਗੁਰੂ ਗੋਬਿੰਦ ਸਿੰਘ ਜੀ (Guru Gobind Singh Sahib) ਦੇ ਦੀ ਦਲੇਰੀ ਤੇ ਹੌਂਸਲੇ ਨੂੰ ਵੀ ਯਾਦ ਕਰ ਰਹੇ ਹਾਂ,ਅੱਜ ਦੁਪਹਿਰ ਬਾਅਦ 12.30 ਵਜੇ ਮੈਂ ਇਸ ਪ੍ਰੇਰਣਾਦਾਇਕ ਦਿਹਾੜੇ ’ਤੇ ਹੋ ਰਹੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਾਂਗਾ।
