ਐਕਸ਼ਨ ਮੋਡ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ,ਇਕ ਹੋਰ ਟੋਲ ਪਲਾਜ਼ਾ ਬੰਦ ਕਰਨ ਕਰਵਾਉਣ ਜਾ ਰਹੀ ਸਰਕਾਰ

0
107
ਐਕਸ਼ਨ ਮੋਡ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ,ਇਕ ਹੋਰ ਟੋਲ ਪਲਾਜ਼ਾ ਬੰਦ ਕਰਨ ਕਰਵਾਉਣ ਜਾ ਰਹੀ ਸਰਕਾਰ

SADA CHANNEL NEWS:-

CHANDIGARH,(SADA CHANNEL NEWS):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੀ ਅਗਵਾਈ ਵਾਲੀ ਮਾਨ ਸਰਕਾਰ ਵੱਲੋਂ ਪਹਿਲਾਂ ਵੀ ਕਈ ਟੋਲ ਪਲਾਜ਼ੇ ਬੰਦ ਕਰਵਾਏ ਜਾ ਚੁੱਕੇ ਹਨ ਜੋ ਕਿ ਪੰਜਾਬੀਆਂ ਨੂੰ ਲੁੱਟਦੇ ਹਨ,ਅਜਿਹਾ ਹੀ ਇਕ ਹੋਰ ਐਕਸ਼ਨ ਮਾਨ ਸਰਕਾਰ ਵੱਲੋਂ ਫਿਰ ਤੋਂ ਲਿਆ ਜਾ ਰਿਹਾ ਹੈ ਤੇ ਸੂਬਾ ਸਰਕਾਰ ਇਕ ਹੋਰ ਟੋਲ ਪਲਾਜ਼ਾ (Toll Plaza) ਬੰਦ ਕਰਨ ਦੀ ਤਿਆਰੀ ਵਿਚ ਹੈ,ਦੱਸ ਦੇਈਏ 2005 ਦੌਰਾਨ ਸਟੇਟ ਹਾਈਵੇਅ ਨੰਬਰ-10 ਸਮਾਣਾ-ਪਟਿਆਲਾ ਸੜਕ ’ਤੇ ਪਿੰਡ ਚੁਪਕੀ ਨੇੜੇ ਲਗਾਏ ਗਏ ਟੋਲ-ਪਲਾਜ਼ੇ (Toll Plaza) ਦੀ ਮਿਆਦ ਪਹਿਲਾਂ 31 ਮਾਰਚ 2022 ਨੂੰ ਖ਼ਤਮ ਹੋ ਗਈ ਸੀ,ਫਿਰ ਰੋਹਨ ਐਂਡ ਰਾਜਦੀਪ ਟੋਲ ਕੰਪਨੀ (Rohan & Rajdeep Toll Co) ਨੇ ਸੜਕ ਦਾ ਕੁਝ ਹਿੱਸਾ ਨਵਾਂ ਬਣਾਉਣ ਬਦਲੇ ਮਿਆਦ ’ਚ ਵਾਧਾ ਮਿਲ ਗਿਆ ਸੀ।

ਇਸ ਦਰਮਿਆਨ ਟੋਲ-ਪਲਾਜ਼ੇ (Toll Plaza) ਦੀ ਮਿਆਦ ਖ਼ਤਮ ਹੋਣ ਅਤੇ ਮਾਣਯੋਗ ਅਦਾਲਤ ਵੱਲੋਂ ਕੋਈ ਹੁਕਮ ਨਾ ਮਿਲਣ ਦੇ ਬਾਵਜੂਦ ਟੋਲ ਪਰਚੀ ਕੱਟ ਕੇ ਲੋਕਾਂ ਦੀ ਸ਼ਰੇਆਮ ਲੁੱਟ ਹੋ ਰਹੀ ਹੈ,ਇਸੇ ‘ਤੇ ਕਾਰਵਾਈ ਕਰਦਿਆਂ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਕਿਹਾ ਕਿ ਪੰਜਾਬੀਆਂ ਨੂੰ ਪਸਿਆਣਾ-ਸਮਾਣਾ ਰੋਡ ਤੋਂ ਲੰਘਣ ਵਾਲੇ ਵਾਹਨਾਂ ਨੂੰ ਟੋਲ ਮੁਕਤ ਕੀਤਾ ਜਾਵੇਗਾ,ਪਰ ਲੋਕ ਨਿਰਮਾਣ ਵਿਭਾਗ ਨੇ ਅਦਾਲਤ ਨੂੰ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਜਦੋਂ ਤੱਕ ਟੋਲ ਦੀ ਮਿਆਦ ਨਹੀਂ ਵਧਦੀ,ਉਦੋਂ ਤੱਕ ਟੋਲ-ਪਲਾਜ਼ੇ (Toll Plaza) ਤੋਂ ਇਕੱਠੀ ਹੋਣ ਵਾਲੀ ਰਕਮ ਸਰਕਾਰ ਦੇ ਖਜ਼ਾਨੇ ’ਚ ਜਾਵੇਗੀ,ਹੁਣ ਟੋਲ ਕੰਪਨੀ (Toll Company) ਵੱਲੋਂ ਇਕੱਤਰ ਹੋਣ ਵਾਲੀ ਰਕਮ ਸਰਕਾਰ ਦੇ ਖਾਤੇ ’ਚ ਜਾਣੀ ਸ਼ੁਰੂ ਹੋ ਗਈ ਹੈ।

LEAVE A REPLY

Please enter your comment!
Please enter your name here