
Madrid,(SADA CHANNEL NEWS):- ਸਪੇਨ ਵਿਚ ਸੇਪਲਾ ਯੂਨੀਅਨ (Sepla Union) ਦੇ ਪਾਇਲਟਾਂ ਦੀ ਹੜਤਾਲ ਕਾਰਨ ਏਅਰ ਨੋਸਟਰਮ ਨੇ 37 ਉਡਾਣਾਂ ਰੱਦ ਕਰ ਦਿਤੀਆਂ ਹਨ,ਸਥਾਨਕ ਮੀਡੀਆ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿਤੀ,ਸਪੈਨਿਸ਼ ਨਿਊਜ਼ ਏਜੰਸੀ (Spanish News Agency) 565 ਨੇ ਦਸਿਆ ਕਿ ਪਾਇਲਟਾਂ ਦੀ ਹੜਤਾਲ 29 ਅਤੇ 30 ਦਸੰਬਰ, 2 ਅਤੇ 3 ਜਨਵਰੀ ਨੂੰ ਜਾਰੀ ਰਹੇਗੀ,ਜਿਸ ਕਾਰਨ ਏਅਰ ਨੋਸਟਰਮ ਨੇ ਕੁੱਲ 289 ਉਡਾਣਾਂ ਰੱਦ ਕਰ ਦਿਤੀਆਂ ਹਨ,ਰਿਪੋਰਟਾਂ ਅਨੁਸਾਰ ਜਿਨ੍ਹਾਂ ਯਾਤਰੀਆਂ ਨੇ ਪਹਿਲਾਂ ਹੀ ਉਡਾਣਾਂ ਲਈ ਟਿਕਟਾਂ ਖ਼ਰੀਦੀਆਂ ਹਨ, ਉਹ ਸੀਟਾਂ ਦੀ ਉਪਲਬਧਤਾ ਅਧੀਨ, ਉਸੇ ਕਲਾਸ ਵਿਚ ਪੂਰੀ ਰਿਫ਼ੰਡ ਜਾਂ ਮੁਫ਼ਤ ਟਿਕਟ ਦੀ ਮੰਗ ਕਰ ਸਕਦੇ ਹਨ।
