

SADA CHANNEL NEWS:- Corona Guidelines 2023: ਕੋਰੋਨਾ ਦਾ ਕਹਿਣ ਵਧਣ ਨਾ ਦੁਨੀਆ ਭਰ ਦੇ ਦੇਸ਼ ਚੌਕਸ ਹੋ ਗਏ ਹਨ,ਚੀਨ, ਹਾਂਗਕਾਂਗ ਤੇ ਮਕਾਊ ਦੇ ਯਾਤਰੀਆਂ ਨੂੰ ਆਸਟਰੇਲੀਆ ਤੇ ਕੈਨੇਡਾ ਲਈ ਉਡਾਣਾਂ ’ਤੇ ਚੜ੍ਹਨ ਤੋਂ ਪਹਿਲਾਂ ਕੋਵਿਡ ਟੈਸਟ ਰਿਪੋਰਟ ਦਿਖਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ,ਇਸ ਤੋਂ ਪਹਿਲਾਂ ਕਈ ਦੇਸ਼ਾਂ ਨੇ ਕੋਵਿਡ ਟੈਸਟ ਰਿਪੋਰਟ ਲਾਜ਼ਮੀ (Covid Test Report Mandatory) ਕਰ ਦਿੱਤੀ ਸੀ।
ਹਾਸਲ ਜਾਣਕਾਰੀ ਮੁਤਾਬਕ ਚੀਨ, ਹਾਂਗਕਾਂਗ ਤੇ ਮਕਾਊ ਦੇ ਯਾਤਰੀਆਂ ਨੂੰ ਆਸਟਰੇਲੀਆ ਤੇ ਕੈਨੇਡਾ ਲਈ ਉਡਾਣਾਂ ’ਤੇ ਚੜ੍ਹਨ ਤੋਂ ਪਹਿਲਾਂ ਕੋਵਿਡ ਟੈਸਟ ਰਿਪੋਰਟ ਦਿਖਾਉਣੀ ਲਾਜ਼ਮੀ ਪਵੇਗੀ ਜੋ ਦੋ ਦਿਨ ਤੋਂ ਵੱਧ ਪੁਰਾਣੀ ਨਹੀਂ ਹੋਣੀ ਚਾਹੀਦੀ,ਯਾਤਰੀਆਂ ਨੂੰ ਨੈਗਟਿਵ ਰਿਪੋਰਟ ਤੋਂ ਬਾਅਦ ਹੀ ਜਹਾਜ਼ ’ਤੇ ਚੜ੍ਹਨ ਦੀ ਇਜਾਜ਼ਤ ਦਿੱਤੀ ਜਾਵੇਗੀ,ਇਸ ਬਾਰੇ ਕੈਨੇਡਾ ਸਰਕਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ 5 ਜਨਵਰੀ ਤੋਂ ਚੀਨ,ਹਾਂਗਕਾਂਗ ਤੇ ਮਕਾਊ ਤੋਂ ਆਉਣ ਵਾਲੇ ਦੋ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਯਾਤਰੀਆਂ ਨੂੰ ਨੈਗੇਟਿਵ ਕੋਵਿਡ ਟੈਸਟ ਰਿਪੋਰਟ ਪੇਸ਼ ਕਰਨੀ ਪਵੇਗੀ।
ਦੂਜੇ ਪਾਸੇ ਆਸਟਰੇਲੀਆ ਦੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ 5 ਜਨਵਰੀ ਤੋਂ ਚੀਨ, ਹਾਂਗਕਾਂਗ ਤੇ ਮਕਾਊ ਦੇ ਸਾਰੇ ਯਾਤਰੀਆਂ ਨੂੰ ਉਡਾਣ ਤੋਂ ਪਹਿਲਾਂ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ,ਦੱਸਣਾ ਬਣਦਾ ਹੈ ਕਿ ਕੈਨੇਡਾ ਅਤੇ ਆਸਟਰੇਲੀਆ ਤੋਂ ਪਹਿਲਾਂ ਅਮਰੀਕਾ, ਬਰਤਾਨੀਆ, ਫਰਾਂਸ, ਸਪੇਨ ਤੇ ਇਟਲੀ ਨੇ ਵੀ ਚੀਨ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਟੈਸਟ ਰਿਪੋਰਟ ਲਾਜ਼ਮੀ ਕੀਤੀ ਸੀ।
