ਨਿਊਜ਼ੀਲੈਂਡ ‘ਚ ਭਾਰਤੀ ਮੂਲ ਦੇ ਕਾਰੋਬਾਰੀ ਦੇ ਗੈਸ ਸਟੇਸ਼ਨ ‘ਤੇ ਹਮਲਾ

0
123
ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਕਾਰੋਬਾਰੀ ਦੇ ਗੈਸ ਸਟੇਸ਼ਨ 'ਤੇ ਹਮਲਾ

Sada Channel News:-

Auckland,(Sada Channel News):- ਨਿਊਜ਼ੀਲੈਂਡ ਵਿੱਚ ਅਣਪਛਾਤੇ ਹਮਲਾਵਰਾਂ ਨੇ ਭਾਰਤੀ ਮੂਲ ਦੇ ਇੱਕ ਵਪਾਰੀ ਦੇ ਗੈਸ ਸਟੇਸ਼ਨ (Gas Station) ਉੱਤੇ ਹਮਲਾ ਕਰ ਦਿੱਤਾ,ਜਿਸ ਨਾਲ ਦੇਸ਼ ਵਿੱਚ ਛੋਟੇ ਕਾਰੋਬਾਰੀਆਂ ਵਿਰੁੱਧ ਹਿੰਸਕ ਘਟਨਾਵਾਂ ‘ਚ ਇੱਕ ਹੋਰ ਮਾਮਲਾ ਜੁੜ ਗਿਆ,ਪੁਲਿਸ ਦੇ ਇੱਕ ਬਿਆਨ ਦੇ ਅਨੁਸਾਰ, ਚੋਰ ਵੀਰਵਾਰ ਤੜਕੇ ਆਕਲੈਂਡ ਵਿੱਚ ਕੋਰਿਲੈਂਡਸ ਰੋਡ ‘ਤੇ ਕੰਨਾ ਸ਼ਰਮਾ ਦੇ ਗੈਸ ਸਟੇਸ਼ਨ ‘ਤੇ ਪਹੁੰਚੇ,ਨਿਊਜ਼ ਪੋਰਟਲ ਨਿਊਜ਼ਹੱਬ (News Portal Newshub) ਅਨੁਸਾਰ,ਤੜਕੇ 2.20 ਵਜੇ, ਕਾਰ ਨੇ ਗੈਸ ਸਟੇਸ਼ਨ ‘ਤੇ ਤਿੰਨ ਵਾਰ ਟੱਕਰ ਮਾਰੀ ਅਤੇ ਗਰਿੱਲ ਤੇ ਸਾਹਮਣੇ ਦਾ ਸ਼ੀਸ਼ਾ ਤੋੜ ਦਿੱਤਾ,ਖ਼ਬਰ ਮੁਤਾਬਕ ਤਿੰਨ ਚੋਰਾਂ ਨੇ ਸਿਗਰਟਾਂ ਤੇ ਹੋਰ ਕਈ ਸਾਮਾਨ ਚੋਰੀ ਕਰ ਲਿਆ।

ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ‘ਤੇ ਇਹ ਤੀਜਾ ਹਮਲਾ ਹੈ,ਉਨ੍ਹਾਂ ਕਿਹਾ, ”ਇਹ ਤੀਜੀ ਵਾਰ ਹੈ ਜਦੋਂ ਅਜਿਹਾ ਹਮਲਾ ਹੋਇਆ ਹੈ,ਮੈਂ ਬਰਬਾਦ ਹੋ ਗਿਆ ਹਾਂ,ਮੇਰਾ ਪਰਿਵਾਰ ਬਰਬਾਦ ਹੋ ਗਿਆ ਹੈ,ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਨਿਊਜ਼ੀਲੈਂਡ (New Zealand) ਵਰਗੀ ਥਾਂ ਅਜਿਹਾ ਭਿਆਨਕ ਸੁਪਨਾ ਵੀ ਹੋ ਸਕਦੀ ਹੈ,”ਹਾਲ ਹੀ ਵਿੱਚ ਨਿਊਜ਼ੀਲੈਂਡ ਵਿੱਚ ਛੋਟੇ ਕਾਰੋਬਾਰੀਆਂ ਵਿਰੁੱਧ ਹਿੰਸਾ ਦੇ ਮਾਮਲੇ ਵਧੇ ਹਨ,ਪਿਛਲੇ ਸਾਲ ਨਵੰਬਰ ‘ਚ ਸੈਂਡਰਿੰਗਮ ‘ਚ ਇੱਕ ਡੇਅਰੀ ਦੀ ਦੁਕਾਨ ‘ਤੇ ਕੰਮ ਕਰਨ ਵਾਲੇ 34 ਸਾਲਾ ਜਨਕ ਪਟੇਲ ਦਾ ਕਤਲ ਕਰ ਦਿੱਤਾ ਗਿਆ ਸੀ। 

LEAVE A REPLY

Please enter your comment!
Please enter your name here