ਕੈਨੇਡਾ ਵਿੱਚ ਕੌਮਾਂਤਰੀ ਨੌਜਵਾਨਾਂ ਦਾ ਸਵਾਗਤ ਕਰਨ ਲਈ IEC Season ਹੋਇਆ ਸ਼ੁਰੂ

0
38
ਕੈਨੇਡਾ ਵਿੱਚ ਕੌਮਾਂਤਰੀ ਨੌਜਵਾਨਾਂ ਦਾ ਸਵਾਗਤ ਕਰਨ ਲਈ IEC Season ਹੋਇਆ ਸ਼ੁਰੂ

Sada Channel News:-

Ottawa, January 9 (Sada Channel News):- ਕੌਮਾਂਤਰੀ ਪੱਧਰ ਤੋਂ ਜਦੋਂ ਨੌਜਵਾਨ ਕੈਨੇਡਾ ਵਿੱਚ ਕੰਮ ਤੇ ਜਿੰਦਗੀ ਦੇ ਬਿਹਤਰੀਨ ਤਜਰਬੇ ਹਾਸਲ ਕਰਨ ਲਈ ਆਉਂਦੇ ਹਨ ਤਾਂ ਉਹ ਬਦਲੇ ਵਿੱਚ ਦੇਸ਼ ਦੇ ਅਰਥਚਾਰੇ ਵਿੱਚ ਆਪਣੇ ਕਈ ਤਰ੍ਹਾਂ ਦੇ ਸਕਿੱਲਜ਼ ਨਾਲ ਯੋਗਦਾਨ ਪਾਉਂਦੇ ਹਨ,ਇਸੇ ਤਰ੍ਹਾਂ ਕੈਨੇਡੀਅਨ ਨੌਜਵਾਨ ਵੀ ਵਿਦੇਸ਼ਾਂ ਵਿੱਚ ਕੰਮ ਕਰਕੇ ਤੇ ਟਰੈਵਲ ਕਰਕੇ ਕਈ ਤਰ੍ਹਾਂ ਦਾ ਕੌਮਾਂਤਰੀ ਤਜਰਬਾ ਆਪਣੇ ਨਾਲ ਲਿਆਉਂਦੇ ਹਨ।


ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ (Immigration Minister Shaun Fraser) ਨੇ ਐਲਾਨ ਕੀਤਾ ਕਿ ਇੰਟਰਨੈਸ਼ਨਲ ਐਕਸਪੀਰੀਐਂਸ ਕੈਨੇਡਾ (ਆਈਈਸੀ) ਸੀਜ਼ਨ (International Experience Canada (IEC) season) ਹੁਣ ਉਨ੍ਹਾਂ ਕੌਮਾਂਤਰੀ ਨੌਜਵਾਨਾਂ ਲਈ ਖੁੱਲ੍ਹ ਚੁੱਕਿਆ ਹੈ ਜਿਨ੍ਹਾਂ ਨੇ ਕੈਨੇਡਾ ਵਿੱਚ ਕੰਮ ਕਰਨ ਤੇ ਟਰੈਵਲ ਕਰਨ ਦਾ ਤਜਰਬਾ ਹਾਸਲ ਕਰਨ ਲਈ ਦਿਲਚਸਪੀ ਵਿਖਾਈ ਹੈ,ਜਿਹੜੇ ਪਹਿਲਾਂ ਹੀ ਆਈਈਸੀ ਪੂਲ (IEC Pool) ਵਿੱਚ ਸ਼ਾਮਲ ਹਨ ਉਨ੍ਹਾਂ ਨੂੰ ਵਰਕ ਪਰਮਿਟ (Work Permit) ਲਈ ਅਪਲਾਈ ਕਰਨ ਦਾ ਸੱਦਾ ਮਿਲਣਾ ਸ਼ੁਰੂ ਹੋ ਜਾਵੇਗਾ।


ਇਸ ਸਾਲ ਕੈਨੇਡਾ ਵੱਲੋਂ ਇਹ ਮੌਕਾ 90,000 ਕੌਮਾਂਤਰੀ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਤੇ ਇਸ ਸਬੰਧੀ ਐਲਾਨ ਪਹਿਲੀ ਦਸੰਬਰ, 2022 ਨੂੰ ਕੀਤਾ ਗਿਆ ਸੀ,ਇਸ ਪਸਾਰ ਨਾਲ ਕੈਨੇਡੀਅਨ ਇੰਪਲੌਇਰਜ਼ (Canadian Employers) ਨੂੰ ਉਨ੍ਹਾਂ ਵਰਕਰਜ਼ ਨੂੰ ਲੱਭਣ ਵਿੱਚ ਮਦਦ ਮਿਲੇਗੀ ਜਿਹੜੇ ਦੇਸ਼ ਭਰ ਵਿੱਚ ਲੇਬਰ ਸਬੰਧੀ ਘਾਟ ਨੂੰ ਪੂਰਾ ਕਰਨ ਲਈ ਲੋੜੀਂਦੇ ਹੋਣਗੇ।

LEAVE A REPLY

Please enter your comment!
Please enter your name here