ਮਨਜੀਤ ਸਿੰਘ ਸਿੱਧੂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ (ਲੋਕ ਸੰਪਰਕ) ਨਿਯੁਕਤ ਕੀਤਾ

0
13
ਮਨਜੀਤ ਸਿੰਘ ਸਿੱਧੂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ (ਲੋਕ ਸੰਪਰਕ) ਨਿਯੁਕਤ ਕੀਤਾ

Sada Channel News:-

ਮਨਜੀਤ ਸਿੱਧੂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ (ਲੋਕ ਸੰਪਰਕ)

– ਮਾਨ ਦੇ ਕਾਫੀ ਕਰੀਬੀ ਹਨ ਮਨਜੀਤ ਸਿੱਧੂ, ਲੰਬੇ ਸਮੇਂ ਤੋਂ ਦੇਖ ਰਹੇ ਸਨ ਆਮ ਆਦਮੀ ਪਾਰਟੀ ਪੰਜਾਬ ਦਾ ਮੀਡੀਆ ਵਿਭਾਗ

– ਮਨਜੀਤ ਸਿੱਧੂ ਪੰਜਾਬ ਦੇ ਪੱਤਰਕਾਰ ਭਾਈਚਾਰੇ ਦਾ ਹਨ ਵੱਡਾ ਨਾਮ, ਪਾਰਟੀ ਅਤੇ ਸਰਕਾਰ ਨੂੰ ਮਿਲੇਗਾ ਇਸਦਾ ਫਾਇਦਾ

Chandigarh, 10 January 2023,(Sada Channel News):- ਆਮ ਆਦਮੀ ਪਾਰਟੀ (ਆਪ) ਪੰਜਾਬ (Aam Aadmi Party (AAP) Punjab) ਦੇ ਸਾਬਕਾ ਮੀਡੀਆ ਇੰਚਾਰਜ ਅਤੇ ਸਲਾਹਕਾਰ ਮਨਜੀਤ ਸਿੰਘ ਸਿੱਧੂ (Former Media Incharge And Advisor Manjit Singh Sidhu) ਨੂੰ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਆਪਣਾ ਓਐਸਡੀ (ਲੋਕ ਸੰਪਰਕ) ਨਿਯੁਕਤ ਕੀਤਾ ਹੈ,ਮਨਜੀਤ ਸਿੱਧੂ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫੀ ਕਰੀਬੀ ਮੰਨੇ ਜਾਂਦੇ ਹਨ।

ਮਨਜੀਤ ਸਿੰਘ ਸਿੱਧੂ ਆਮ ਆਦਮੀ ਪਾਰਟੀ (Aam Aadmi Party) ਦੀ ਪੰਜਾਬ ਇਕਾਈ ਅਤੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਵਿੱਚ ਇੱਕ ਸਤਿਕਾਰਤ ਸ਼ਖਸੀਅਤ ਹਨ,ਉਹ ਲੰਬੇ ਸਮੇਂ ਤੋਂ ‘ਆਪ’ ਪੰਜਾਬ ਦੇ ਮੀਡੀਆ ਨੂੰ ਸੰਭਾਲ ਰਹੇ ਸਨ,ਪੱਤਰਕਾਰਾਂ ਨਾਲ ਉਨ੍ਹਾਂ ਦੇ ਚੰਗੇ ਸਬੰਧਾਂ ਅਤੇ ਅਨੁਭਵ ਕਾਰਨ ਉਨ੍ਹਾਂ ਦੀ ਨਿਯੁਕਤੀ ਦਾ ਲਾਭ ਆਮ ਆਦਮੀ ਪਾਰਟੀ (Aam Aadmi Party) ਅਤੇ ਪੰਜਾਬ ਦੀ ਸਰਕਾਰ ਦੋਵਾਂ ਨੂੰ ਮਿਲੇਗਾ,ਆਮ ਆਦਮੀ ਪਾਰਟੀ (Aam Aadmi Party) ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮਨਜੀਤ ਸਿੱਧੂ ਨੇ ਪੰਜਾਬ ਦੇ ਕਈ ਵੱਡੇ ਪੰਜਾਬੀ ਅਖਬਾਰਾਂ ਵਿੱਚ ਪੱਤਰਕਾਰ ਵਜੋਂ ਕੰਮ ਕੀਤਾ,ਉਹ ਇੱਕ ਅਖਬਾਰ ਦੇ ਸੰਪਾਦਕ ਵੀ ਰਹਿ ਚੁੱਕੇ ਹਨ।

ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਜਦੋਂ ਤੋਂ ਕਾਮੇਡੀ ਛੱਡ ਕੇ ਸਿਆਸਤ ਵਿੱਚ ਆਏ ਹਨ, ਉਦੋਂ ਤੋਂ ਹੀ ਮਨਜੀਤ ਸਿੱਧੂ ਉਨ੍ਹਾਂ ਨਾਲ ਜੁੜੇ ਹੋਏ ਹਨ,ਉਨ੍ਹਾਂ ਨੇ ਅਖਬਾਰ ਵਿੱਚ ਸੰਪਾਦਕ ਦੀ ਨੌਕਰੀ ਛੱਡ ਕੇ ਪੰਜਾਬ ਵਿੱਚ ਭਗਵੰਤ ਮਾਨ ਨੂੰ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ (Aam Aadmi Party) ਦੇ ਮੀਡੀਆ ਨੂੰ ਸੰਭਾਲਣਾ ਸ਼ੁਰੂ ਕੀਤਾ ਸੀ।

LEAVE A REPLY

Please enter your comment!
Please enter your name here