

Charlotte (USA), January 17, 2023,(Sada Channel News):- ਗੁਰਦੁਆਰਾ ਸਾਹਿਬ ਖਾਲਸਾ ਦਰਬਾਰ ਚਾਰਲੋਟ (Gurdwara Sahib Khalsa Darbar Charlotte) ਵਿਚ ਭੰਨ ਤੋੜ ਕੀਤੇ ਜਾਣ ਦੀ ਘਟਨਾ ਵਾਪਰੀ ਹੈ,ਘਟਨਾ ਵਾਪਰਨ ਵੇਲੇ ਗੁਰਦੁਆਰਾ ਸਾਹਿਬ ਵਿਚ ਕੋਈ ਸੇਵਾਦਾਰ ਨਹੀਂ ਸੀ,ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ,ਸ਼ਰਾਰਤੀ ਅਨਸਰਾਂ ਵੱਲੋਂ ਗੁਰਦੁਆਰਾ ਸਾਹਿਬ (Gurdwara Sahib) ਦੀਆਂ ਖਿੜਕੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ,ਲਾਈਟਾਂ ਵੀ ਭੰਨ ਦਿੱਤੀਆਂ ਗਈਆਂ ਤੇ ਕੈਮਰੇ ਵੀ ਤੋੜ ਦਿੱਤੇ ਗਏ।
ਯੂਨਾਈਟਡ ਸਿੱਖਸ (United Sikhs) ਨੇ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਘਟਨਾ ਤੋਂ ਕੈਮ ਹੈਰਾਨ ਹੈ,ਯੂਨਾਈਟਡ ਸਿੱਖਸ ਦੇ ਜਸਲੀਨ ਕੌਰ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਗੁਰਦੁਆਰਾ ਸਾਹਿਬ ਵਿਚ ਭੰਨ ਤੋੜ ਦੇ 4 ਮਾਮਲੇ ਵਾਪਰ ਚੁੱਕੇ ਹਨ,ਜਥੇਬੰਦੀ ਦੇ ਸਿਵਲ ਰਾਈਟਸ ਡਾਇਰੈਕਟਰ ਪੁਸ਼ਪਿੰਦਰ ਸਿੰਘ ਨੇ ਅਮਰੀਕਾ ਦੇ ਨਿਆਂ ਵਿਭਾਗ,ਐਫ ਬੀ ਆਈ ਅਤੇ ਕਮਿਊਨਿਟੀ ਰਿਲੇਸ਼ਨਜ਼ ਸਰਵਿਸ,ਅਮਰੀਕੀ ਅਟਾਰਨੀ ਦਫਤਰ ਕੋਲ ਸ਼ਿਕਾਇਤ ਦਿੱਤੀ ਹੈ,ਕਾਨੂੰਨੀ ਟੀਮ ਗੁਰਦੁਆਰਾ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕਰ ਰਹੀ ਹੈ।
