
Jhunir / January 17/(Sada Channel News):- ਪੰਜਾਬ ਅੰਦਰ ਪਿਛਲੇ ਕੁੱਝ ਦਿਨਾਂ ਤੋਂ ਪੈ ਰਹੇ ਭਾਰੀ ਕੋਹਰੇ (Heavy Fog) ਨੇ ਆਲੂਆਂ ਦੀ ਫਸਲ (Potato Crop) ਨੂੰ ਪੂਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਦਲੇਲਵਾਲਾ ਦੇ ਕਿਸਾਨ ਗੁਰਵਿੰਦਰ ਸਿੰਘ ਮਾਨ ਅਤੇ ਪਰਗਟ ਸਿੰਘ ਨੇ ਆਪਣੀ ਨੁਕਸਾਨੀ ਗਈ ਆਲੂਆਂ ਦੀ ਫਸਲ ਨੂੰ ਦਖਾਉਦੇ ਹੋਏ ਕਿਹਾ ਕਿ ਕੋਹਰੇ ਨੇ ਆਲੂਆਂ ਦੀ ਫ਼ਸਲ (Potato Crop) ਦਾ ਭਾਰੀ ਨੁਕਸਾਨ ਕੀਤਾ ਹੈ। ਪਿਛਲੇ ਦਿਨਾਂ ਤੋਂ ਪੈ ਰਹੇ ਕੋਹਰੇ ਨੇ ਆਲੂਆਂ ਦੀ ਫਸਲ ਦੇ ਉੱਪਰਲੇ ਪੱਤੇ ਸੁਕਾ ਦਿੱਤੇ ਹਨ। ਉਹਨਾਂ ਕਿਹਾ ਇਸ ਸਮੇਂ ਆਲੂ ਦੇ ਬੂਟਿਆਂ ਨੂੰ ਆਲੂ ਪੈਣ ਵਾਲੇ ਹਨ ਅਤੇ ਉਪਰੋਂ ਕੋਹਰੇ ਦੀ ਮਾਰ ਪੈ ਗਈ ਜਿਸ ਨਾਲ ਫ਼ਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਪ੍ਰਤੀ ਕਿਲੇ ਦੇ ਹਿਸਾਬ ਨਾਲ ਉਹਨਾਂ ਦਾ ਤਕਰੀਬਨ ਪੱਚੀ ਤੋਂ ਤੀਹ ਹਜ਼ਾਰ ਰੁਪਿਆ ਖਰਚ ਆ ਚੁੱਕਿਆ ਹੈ । ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਕੋਹਰੇ ਦਾ ਕਹਿਰ ਜਾਰੀ ਰਿਹਾ ਤਾਂ ਆਲੂ ਦੀ ਫ਼ਸਲ (Potato Crop) ਬਿਲਕੁੱਲ ਬਰਬਾਦ ਹੋ ਜਾਵੇਗੀ,ਕਿਸਾਨਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਆਲੂਆਂ ਦੀ ਫ਼ਸਲ ਦੀ ਗਿਰਦਵਰੀ ਕਰਵਾਕੇ ਨੁਕਸਾਨੀ ਗਈ ਆਲੂਆਂ ਦੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ ।
