ਕੜਾਕੇ ਦੀ ਠੰਡ ਦੀ ਲਪੇਟ ‘ਚ ਪੰਜਾਬ ਤੇ ਹਰਿਆਣਾ,ਰਾਤ ਦਾ ਤਾਪਮਾਨ -0.2 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ

0
15
ਕੜਾਕੇ ਦੀ ਠੰਡ ਦੀ ਲਪੇਟ ‘ਚ ਪੰਜਾਬ ਤੇ ਹਰਿਆਣਾ,ਰਾਤ ਦਾ ਤਾਪਮਾਨ -0.2 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ

SADA CHANNEL NEWS:-

CHANDIGARH,(SADA CHANNEL NEWS):- ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ ਹੇਠਾਂ ਚੱਲ ਰਿਹਾ ਹੈ,ਬੁੱਧਵਾਰ ਨੂੰ ਬਠਿੰਡਾ ਅਤੇ ਗੁਰੂਗ੍ਰਾਮ (Bathinda And Gurugram) ਵਿੱਚ ਰਾਤ ਦਾ ਤਾਪਮਾਨ -0.2 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ,ਜਿਸ ਨਾਲ ਸ਼ਹਿਰਾਂ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ,ਹਾਲਾਂਕਿ ਦਿਨ ਦੇ ਸਮੇਂ ਚੰਡੀਗੜ੍ਹ ਸਣੇ ਪੰਜਾਬ-ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਧੁੱਪ ਨਿਕਲੀ ਪਰ ਰਾਤ ਨੂੰ ਤਾਪਮਾਨ ਬਹੁਤ ਜ਼ਿਆਦਾ ਹੇਠਾਂ ਆ ਗਿਆ,ਮੌਸਮ ਵਿਭਾਗ ਦੇ ਅਨੁਸਾਰ ਹੁਣ ਕੁਝ ਦਿਨਾਂ ਤੱਕ ਮੌਸਮ ਮਿਜਾਜ਼ ਅਜਿਹਾ ਹੀ ਰਹਿਣ ਵਾਲਾ ਹੈ,ਪੰਜਾਬ ਅਤੇ ਹਰਿਆਣਾ ਦੇ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਇਸ ਤਰ੍ਹਾਂ ਡਿੱਗ ਜਾਵੇਗਾ,ਮੀਂਹ ਪੈਣ ਤੋਂ ਬਾਅਦ ਤਾਪਮਾਨ ਆਮ ਵਾਂਗ ਰਹਿਣ ਦੀ ਉਮੀਦ ਹੈ,ਫਿਲਹਾਲ ਪੰਜਾਬ ਤੇ ਹਰਿਆਣਾ ਵਿੱਚ ਬੁੱਧਵਾਰ ਨੂੰ ਕੜਾਕੇ ਦੀ ਠੰਡ ਰਹੀ ਤੇ ਜ਼ਿਆਦਾਤਰ ਥਾਵਾਂ ‘ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਬਣਿਆ ਰਿਹਾ।

ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਬਠਿੰਡਾ ਅਤੇ ਫਰੀਦਕੋਟ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ ਮਨਫ਼ੀ ਤੋਂ 0.2 ਡਿਗਰੀ ਸੈਲਸੀਅਸ ਅਤੇ 0.5 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ,ਵਿਭਾਗ ਮੁਤਾਬਕ ਚਾਰ ਦਿਨ ਸਾਫ਼ ਮੌਸਮ ਰਹਿਣ ਤੋਂ ਬਾਅਦ 23 ਜਨਵਰੀ ਤੋਂ ਦੋਵਾਂ ਸੂਬਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ,ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿੱਚ 2.9 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 2.8, ਪਟਿਆਲਾ ਵਿੱਚ 2.6, ਪਠਾਨਕੋਟ ਵਿੱਚ 3.8, ਗੁਰਦਾਸਪੁਰ ਵਿੱਚ 2, ਮੋਗਾ ਵਿੱਚ 0.5 ਅਤੇ ਮੋਹਾਲੀ ਵਿੱਚ 4.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

ਉੱਥੇ ਹੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ਰਿਹਾ,ਹਰਿਆਣਾ ਦੇ ਨਾਰਨੌਲ ਵਿੱਚ ਘੱਟੋ-ਘੱਟ ਤਾਪਮਾਨ 0.5 ਡਿਗਰੀ ਸੈਲਸੀਅਸ, ਸਿਰਸਾ 1, ਹਿਸਾਰ 2, ਕਰਨਾਲ 2.4, ਰੋਹਤਕ 2.8 ਅਤੇ ਅੰਬਾਲਾ ਵਿੱਚ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਕੜਾਕੇ ਦੀ ਠੰਢ ਦੀ ਲਪੇਟ ਵਿੱਚ ਹਨ।

LEAVE A REPLY

Please enter your comment!
Please enter your name here